15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕਾਮਰੇਡ ਰੂੜਾ ਰਾਮ ਹਮੇਸ਼ਾ ਗ਼ਰੀਬ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ- ਪ੍ਰੋ. ਸਚਦੇਵਾ

ਅਜੀਤ ਡੈਸਕ 21-05-2026
ਸ਼ਾਹਕੋਟ, 20 ਮਈ (ਸੁਖਦੀਪ ਸਿੰਘ)- ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਰੂੜਾ ਰਾਮ ਪਰਜੀਆਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਪ੍ਰੋ. ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ) ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਪਾਰਟੀ ਅਤੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ | ਕਾਮਰੇਡ ਰੂੜਾ ਰਾਮ ਜਿੱਥੇ ਆਪਣੀ ਪਾਰਟੀ ਜਾਂ ਜਥੇਬੰਦੀਆਂ 'ਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ, ਉਥੇ ਹੀ ਗ਼ਰੀਬ ਲੋਕਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਸੰਘਰਸ਼ਮਈ ਰਹੇ | ਉਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਨੂੰ ਪਾਸੇ ਕਰਕੇ ਸਦਾ ਲੋਕਾਂ ਦੇ ਭਲੇ ਨੰੂ ਤਰਜ਼ੀਹ ਦਿੱਤੀ ਤੇ ਬਿਲਕੁਲ ਸਾਦਾ ਜੀਵਨ ਬਤੀਤ ਕੀਤਾ | ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ |
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਜੌਹਲ ਦੇ ਲੈਸਟਰ 'ਚ ਸਿੱਖ ਲਾਰਡ ਮੇਅਰ ਬਣਨ 'ਤੇ ਪਿੰਡ ਤੇਹਿੰਗ 'ਚ ਖ਼ੁਸ਼ੀ ਦੀ ਲਹਿਰ ਪਿੰਡ ਵਾਸੀਆਂ ਨੇ... ਅਗਲੀ ਖ਼ਬਰ ਰਾਣਾ ਹਰਦੀਪ ਸਿੰਘ ਨੇ ਧਰਨੇ 'ਚ ਪਹੁੰਚ ਕੇ ਸਫ਼ਾਈ ਸੇਵਕਾਂ ਦੀਆਂ ਸੁਣੀਆਂ ਮੁਸ਼ਕਿਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।