15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵਲੋਂ 51 ਘੰਟੇ ਦਾ ਅਖੰਡ ਸੰਕੀਰਤਨ ਕੱਲ੍ਹ ਤੋਂ <br/>

ਅਜੀਤ ਡੈਸਕ 21-05-2026
ਸ਼ਾਹਕੋਟ, 20 ਮਈ (ਸੁਖਦੀਪ ਸਿੰਘ)-ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵੱਲੋਂ ਸ਼ਰਧਾਲੂਆਂ ਦੇ ਸਹਿਯੋਗ ਭਵਨ ਪ੍ਰਵੇਸ਼ ਦੇ ਸੰਬੰਧ 'ਚ 51 ਘੰਟੇ ਦਾ ਅਖੰਡ ਸੰਕੀਰਤਨ 22 ਤੋਂ 24 ਮਈ ਤੱਕ ਸ੍ਰੀ ਹਰਿਨਾਮ ਸੰਕੀਰਤਨ ਮੰਦਿਰ (ਭਵਨ) ਨਜ਼ਦੀਕ ਗਊਸ਼ਾਲਾ, ਸ਼ਾਹਕੋਟ ਵਿਖੇ ਕਰਵਾਇਆ ਜਾ ਰਿਹਾ ਹੈ | ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਦੇ ਪ੍ਰਧਾਨ ਸਤੀਸ਼ ਭਾਰਦਵਾਜ ਤੇ ਸ੍ਰੀ ਹਰਿਨਾਮ ਸੰਕੀਰਤਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਨੇ ਦੱਸਿਆ ਕਿ 22 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਸ੍ਰੀ ਗਣੇਸ਼ ਵੰਦਨਾ ਨਾਲ ਸਮਾਗਮ ਦੀ ਸ਼ੁਰੂਆਤ ਹੋਵੇਗੀ, ਉਪਰੰਤ ਸਵੇਰੇ 8 ਵਜੇ ਅਖੰਡ ਸੰਕੀਰਤਨ ਆਰੰਭ ਹੋਵੇਗਾ | ਉਨ੍ਹਾਂ ਦੱਸਿਆ ਕਿ 24 ਮਈ ਦਿਨ ਐਤਵਾਰ ਸਵੇਰੇ 11 ਵਜੇ ਅਖੰਡ ਸੰਕੀਰਤਨ ਦੀ ਸੰਪੂਰਨਤਾ ਹੋਵੇਗੀ ਅਤੇ ਦੁਪਹਿਰ 12:30 ਵਜੇ ਵਿਸ਼ਾਲ ਭੰਡਾਰਾ ਵਰਤੇਗਾ |

ਪਿਛਲੀ ਖ਼ਬਰ ਧਨੀ ਪਿੰਡ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਚ' 800 ਦੇ ਕਰੀਬ ਲਗਾਏ ਗਏ ਬੂਟੇ <br/> ਅਗਲੀ ਖ਼ਬਰ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।