15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਇੱਕੋ ਰਾਤ 'ਚ ਸੱਤ ਮੋਟਰਾਂ ਦੀਆਂ ਤਾਰਾਂ ਚੋਰੀ, ਜਾਂਦੇ-ਜਾਂਦੇ ਚੋਰ ਆਪਣਾ ਮੋਟਰਸਾਈਕਲ ਵੀ ਛੱਡ ਕੇ ਹੋਏ ਫ਼ਰਾਰ <br/>

7 ਮੋਟਰਾਂ ਤੋਂ ਚੋਰੀ ਹੋਈਆਂ ਤਾਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਸਮਰਾੜੀ ਦੇ ਕਿਸਾਨ ਅਤੇ ਚੋਰਾਂ ਵਲੋਂ ਖੇਤਾਂ 'ਚ ਹੀ ਛੱਡਿਆ ਮੋਟਰ ਸਾਈਕਲ | ਤਸਵੀਰਾਂ : ਦਲਵਿੰਦਰ ਸਿੰਘ ਅੱਪਰਾ <br/> 21-05-2026
ਅੱਪਰਾ, 20 ਮਈ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੇ ਆਸ-ਪਾਸ ਚੋਰੀਆਂ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ | ਬੀਤੀ ਰਾਤ ਕਰੀਬੀ ਪਿੰਡ ਸਮਰਾੜੀ ਵਿਖੇ 7 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਏ ਦੀਆਂ ਖਬਰਾਂ ਹਨ | ਕਿਸਾਨ ਹਰਮਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ, ਧਰਮਿੰਦਰ ਸਿੰਘ, ਸੁਰਜੀਤ ਸਿੰਘ, ਗੁਰਮੁਖ ਸਿੰਘ, ਗੁਰਨੇਕ ਸਿੰਘ, ਜਸਵਿੰਦਰ ਸਿੰਘ ਅਤੇ ਨਿਰਮਲ ਸਿੰਘ ਨੇ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਉਹਨਾਂ ਦੀਆਂ ਮੋਟਰਾਂ ਤੋਂ ਲੈ ਕੇ ਸਟਾਰਟਰ ਤੱਕ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ ਗਈਆਂ | ਕਿਸਾਨਾਂ ਨੇ ਦੱਸਿਆ ਕਿ ਚੋਰ ਕੁੱਝ ਮੋਟਰਾਂ ਦੀਆਂ ਕੇਬਲਾਂ 'ਚੋ ਤਾਂਬਾ ਕੱਢ ਕੇ ਲੈ ਗਏ ਅਤੇ ਪੀ. ਵੀ. ਸੀ. ਇੰਸੂਲੇਸ਼ਨ ਉੱਥੇ ਹੀ ਸੁੱਟ ਗਏ | ਕਿਸਾਨ ਗੁਰਨੇਕ ਸਿੰਘ ਨੇ ਦੱਸਿਆ ਕਿ ਚੋਰ ਉਹਨਾਂ ਦੇ ਖੂਹ ਤੋਂ 2 ਟੋਕਰੇ ਸੁੱਕਾ ਲਸਣ ਦੇ ਵੀ ਚੋਰੀ ਕਰ ਲਏ ਗਏ ਹਨ | ਹੈਰਾਨੀ ਦੀ ਗੱਲ ਹੈ ਕਿ ਚੋਰ ਆਪਣਾ ਮੋਟਰ ਸਾਈਕਲ ਵੀ ਖੇਤਾਂ 'ਚ ਹੀ ਛੱਡ ਕੇ ਫਰਾਰ ਹੋ ਗਏ | ਬਾਅਦ 'ਚ ਪੁਲਿਸ ਨੇ ਤਫਤੀਸ਼ ਕਰਦਿਆਂ ਦੱਸਿਆ ਕਿ ਇਹ ਮੋਟਰ ਸਾਈਕਲ ਵੀ ਚੋਰੀ ਦਾ ਹੀ ਹੈ | ਘਟਨਾਂ ਦੀ ਸੂਚਨਾ ਮਿਲਦੇ ਹੀ ਸੁਖਦੇਵ ਸਿੰਘ ਔਲਖ ਇੰਚਾਰਜ ਪੁਲਿਸ ਚੌਕੀ ਅੱਪਰਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਉਹਨਾਂ ਨੇ ਚੋਰਾਂ ਵਲੋਂ ਮੌਕਾ-ਏ-ਵਾਰਦਤ 'ਤੇ ਛੱਡਿਆ ਪਲਟੀਨਾ ਮੋਟਰ ਸਾਈਕਲ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਉਹਨਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਪੀਰ ਬਾਬਾ ਸੈਦਰਾਣਾ ਦੇ ਦਰਬਾਰ 'ਤੇ ਰਾਣਾ ਹਰਦੀਪ ਸਿੰਘ ਨੇ ਲਗਵਾਈ ਹਾਜ਼ਰੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।