22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਸ਼ਾਹਕੋਟ ਨੇ ਸੰਗਰਾਂਦ ਦੇ ਦਿਹਾੜੇ ਮੌਕੇ ਲੰਗਰ ਲਗਾਇਆ <br/>

ਸ਼ਾਹਕੋਟ ਵਿਖੇ ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਵੱਲੋਂ ਜੇਠ ਮਹੀਨੇ ਦੀ ਸੰਗਰਾਂਦ ਮੌਕੇ ਲਗਾਏ ਲੰਗਰ ਦੌਰਾਨ ਸੇਵਾ ਕਰਦੇ ਓ.ਐੱਸ.ਡੀ. ਰਵਿੰਦਰ ਸਿੰਘ ਟੁਰਨਾ, ਕਮੇਟੀ ਦੇ ਮੈਂਬਰ ਤੇ ਹੋਰ ਸੇਵਾਦਾਰ | ਤਸਵੀਰ- ਸੁਖਦੀਪ ਸਿੰਘ <br/> 17-05-2026
ਸ਼ਾਹਕੋਟ, 16 ਮਈ (ਸੁਖਦੀਪ ਸਿੰਘ)-ਮਾਂ ਚਿੰਤਪੁਰਨੀ ਲੰਗਰ ਸੇਵਾ ਕਮੇਟੀ ਸ਼ਾਹਕੋਟ ਵੱਲੋਂ ਜੇਠ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਮੰਦਿਰ ਨੂੰ ਜਾਂਦੀ ਸੜਕ 'ਤੇ ਕੜੀ-ਚੌਲ ਤੇ ਲੱਸੀ ਦਾ ਲੰਗਰ ਲਗਾਇਆ ਗਿਆ, ਜਿਸ ਦੌਰਾਨ ਸੇਵਾਦਾਰਾਂ ਨੇ ਸ਼ਰਧਾ-ਭਾਵਨਾ ਨਾਲ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਨਿਭਾਈ | ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਓ.ਐੱਸ.ਡੀ. ਤੇ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਲੰਗਰ ਵਰਤਾਉਣ ਦੀ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਪਵਨ ਜੁਨੇਜਾ, ਮਿੱਠੂ, ਰਵੀ ਕੁਮਾਰ, ਸ਼ਾਲੂ, ਸ਼ੈਂਟੀ, ਸਰਵਨ ਕੁਮਾਰ ਬਿੱਲਾ, ਗੱਬਰ, ਭੋਲਾ, ਰਾਜੂ, ਕਿ੍ਸ਼ ਕੁਮਾਰ, ਰਾਜੂ, ਸੋਨੂੰ, ਦੀਪਾ, ਦੇਵੀ, ਗਗਨ, ਮੰਗੀ, ਮੋਨੂੰ, ਮੋਨੂੰ ਡੀ.ਜੇ, ਲਵਲੀ ਅਰੋੜਾ, ਸਿੰਪੀ ਹਲਵਾਈ, ਸ਼ਰਮਾ ਨਾਨ ਵਾਲਾ, ਗੌਰਵ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕੂਲ ਮਲਸੀਆਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਸੀ.ਐੱਚ.ਸੀ. ਬੜਾ ਪਿੰਡ ਵਲੋਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।