20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਦਿਹਾਤੀ ਮਜ਼ਦੂਰ ਸਭਾ ਨੇ ਸ਼ਹਿਰ, ਪਿੰਡਾਂ ਤੇ ਕਸਬਿਆਂ 'ਚ ਤਿੱਖੇ ਰੋਸ ਪ੍ਰਗਟਾਵੇ ਕਰਨ ਦਾ ਦਿੱਤਾ ਸੱਦਾ

ਅਜੀਤ ਡੈਸਕ 17-05-2026
ਜਲੰਧਰ, 16 ਮਈ (ਐੱਮ.ਐੱਸ. ਲੋਹੀਆ) - ਦਿਹਾਤੀ ਮਜ਼ਦੂਰ ਸਭਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸਦਕਾ ਛਾਲਾਂ ਮਾਰ ਕੇ ਵੱਧ ਰਹੀ ਲੱਕ ਤੋੜ ਮਹਿੰਗਾਈ, ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤੇ ਗਏ ਅਸਹਿ ਵਾਧੇ ਅਤੇ ਕਿਰਤੀਆਂ, ਕਿਸਾਨਾਂ, ਗਰੀਬਾਂ, ਮੱਧ ਵਰਗਾਂ ਦੀ ਰੋਜ਼ੀ ਰੋਟੀ 'ਤੇ ਕੀਤੇ ਜਾ ਰਹੇ ਮਾਰੂ ਹੱਲਿਆਂ ਖ਼ਿਲਾਫ ਸ਼ਹਿਰ, ਪਿੰਡਾਂ ਤੇ ਕਸਬਿਆਂ 'ਚ ਤਿੱਖੇ ਰੋਸ ਪ੍ਰਗਟਾਵੇ ਕੀਤੇ ਜਾਣ ਦਾ ਸੱਦਾ ਦਿੱਤਾ ਹੈ | ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਖਜ਼ਾਨਚੀ ਸ਼ਮਸ਼ੇਰ ਸਿੰਘ ਬਟਾਲਾ, ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਸੱਦਾ ਦਿੱਤਾ ਹੈ, ਕਿ ਸਾਮਰਾਜੀ ਧਾੜਵੀ ਅਮਰੀਕਾ ਤੇ ਉਸਦੇ ਨਾਪਾਕ ਜੋਟੀਦਾਰ ਇਜ਼ਰਾਈਲ ਵਲੋਂ ਇਰਾਨ ਖਿਲਾਫ਼ ਵਿੱਢੀ ਨਿਹੱਕੀ ਜੰਗ ਨੇ ਪਹਿਲਾਂ ਤੋਂ ਹੀ ਸੰਕਟ 'ਚ ਘਿਰੇ ਸੰਸਾਰ ਪੂੰਜੀਵਾਦੀ ਪ੍ਰਬੰਧ ਦਾ ਸਮੁੱਚਾ ਅਰਥਚਾਰਾ ਹੋਰ ਡੂੰਘੀ ਖਾਈ 'ਚ ਸੁੱਟ ਦਿੱਤਾ ਹੈ | ਮਜ਼ਦੂਰ ਆਗੂਆਂ ਨੇ ਜੰਗ ਤੇ ਜੰਗਬਾਜ਼ਾਂ ਖਿਲਾਫ਼ ਤਕੜਾ ਲੋਕ ਪ੍ਰਤੀਰੋਧ ਉਸਾਰਨ ਵਾਲੇ ਈਰਾਨ ਦੇ ਲੋਕਾਂ ਦੀ ਭਰਪੂਰ ਸ਼ਲਾਘਾ ਕੀਤੀ, ਉਨ੍ਹਾਂ ਪੀੜਤ ਈਰਾਨ, ਜੋ ਹਰ ਮੁਸ਼ਕਿਲ ਘੜੀ 'ਚ ਭਾਰਤ ਦਾ ਸਾਥ ਦਿੰਦਾ ਆ ਰਿਹਾ ਹੈ, ਦੀ ਬਜਾਏ ਧਾੜਵੀਆਂ ਨਾਲ ਖੜ੍ਹੋ ਕੇ ਦੇਸ਼ ਦਾ ਸਵੈਮਾਨ ਘੱਟੇ ਰੋਲਣ ਵਾਲੀ, ਤੇ ਭਾਰਤ ਨੂੰ ਵਿਸ਼ਵ ਭਾਈਚਾਰੇ ਨਾਲੋਂ ਨਿਖੇੜਨ ਵਾਲੀ ਮੋਦੀ ਸਰਕਾਰ ਦੀ ਵੀ ਕੜੀ ਨਿਖੇਧੀ ਕੀਤੀ | ਆਗੂਆਂ ਨੇ ਕਿਹਾ ਕਿ ਆਪਣੀਆਂ ਵਾਜ੍ਹਬ ਮੰਗਾਂ ਲਈ ਰੋਸ ਪ੍ਰਗਟਾਉਂਦੇ ਹੋਏ ਗਵਰਨਰ ਹਾਊਸ ਵੱਲ ਵੱਧ ਰਹੇ ਬਾਜਾਬਤਾ ਕਿਸਾਨਾਂ ਨੂੰ ਕੇਂਦਰੀ ਸਰਕਾਰ ਦੇ ਚੰਡੀਗੜ੍ਹ ਪੁਲਿਸ ਪ੍ਰਸ਼ਾਸ਼ਨ ਨੇ ਡਾਂਗਾਂ, ਅੱਥਰੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਬੁਛਾੜਾਂ ਦਾ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਕਿਸਾਨਾਂ ਦੇ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕੀਤੀ ਹੈ | ਆਗੂਆਂ ਨੇ ਪੰਜਾਬ ਭਰ 'ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਮੰਗਾਂ ਫੌਰੀ ਤੌਰ 'ਤੇ ਮੰਨੀਆਂ ਜਾਣ | ਜਾਤੀ ਜਨਗਣਨਾ ਲਈ ਬਣਾਏ ਗਏ ਫ਼ਾਰਮ 'ਚ ਜਾਤੀ ਸੂਚਕ ਸ਼ਬਦ ਲਿਖਣ ਵਾਲਿਆਂ ਵਿਰੁੱਧ ਐੱਸ.ਸੀ.ਐੱਸ.ਟੀ. ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ | ਫਾਰਮ 'ਚੋਂ ਜਾਤੀਸੂਚਕ ਸ਼ਬਦ ਕੱਢਿਆ ਜਾਵੇ |
ਪਿਛਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ ਨੇ 11ਵਾਂ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਡਾ. ਅੰਬੇਡਕਰ ਦੀ ਯਾਦ 'ਚ ਸਮਾਗਮ 29 ਨੂੰ -ਜੱਸੀ ਤੱਲ੍ਹਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।