ਜਨਤਕ ਥਾਵਾਂ 'ਤੇ ਪੋਸਟਰ, ਬੈਨਰ ਲਗਾਏ ਤਾਂ ਨਗਰ ਨਿਗਮ ਦਰਜ ਕਰਵਾਏਗੀ ਕੇਸ <br/>
ਅਜੀਤ ਡੈਸਕ
17-05-2026
ਦੀ ਮਨਜੂਰੀ ਦੇ ਬੈਨਰ ਵੀ ਨਹੀਂ ਛਾਪੇ ਜਾਣਗੇ | ਇਸ਼ਤਿਹਾਰੀ ਸ਼ਾਖਾ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ਇਸ ਤਰਾਂ ਦੀਆਂ ਹਦਾਇਤਾਂ ਵਾਲੀਆਂ ਚਿੱਠੀਆਂ ਸਾਰੇ ਫਲੈਕਸ ਛਾਪਣ ਵਾਲਿਆਂ ਨੂੰ ਸੋਮਵਾਰ ਨੂੰ ਜਾਰੀ ਕੀਤੀਆਂ ਜਾਣਗੀਆਂ ਕਿ ਜੇਕਰ ਇਨ੍ਹਾਂ ਦੀ ਪਾਲਨਾ ਨਾ ਕੀਤੀ ਗਈ ਤਾਂ ਉਨਾਂ ਦੇ ਖ਼ਿਲਾਫ਼ ਡਿਫੇਸਮੈਂਟ ਐਕਟ ਤਹਿਤ ਕੇਸ ਦਰਜ ਕਰਵਾਏ ਜਾਣਗੇ | ਉਧਰ ਨਗਰ ਨਿਗਮ ਨੇ ਇਹ ਸਖ਼ਤੀ ਇਸ ਕਰਕੇ ਵੀ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਨਗਰ ਨਿਗਮ ਵਲੋਂ ਸ਼ਹਿਰ ਵਿਚ 7 ਸਾਲ ਬਾਅਦ ਇਸ਼ਤਿਹਾਰੀ ਬੋਰਡਾਂ ਦਾ ਟੈਂਡਰ 13 ਕਰੋੜ ਤੋਂ ਜ਼ਿਆਦਾ ਦੀ ਰਕਮ ਦਾ ਠੇਕਾ ਦਿੱਤਾ ਗਿਆ ਹੈ ਤੇ ਅਜੇ ਵੀ ਕਈ ਲੋਕਾਂ ਵਲੋਂ ਨਾਜਾਇਜ ਤੌਰ 'ਤੇ ਸ਼ਹਿਰ ਵਿਚ ਫਲੈਕਸ ਬੋਰਡ, ਬੈਨਰ ਅਤੇ ਪੋਸਟਰ ਲਗਾ ਕੇ ਨਾ ਸਿਰਫ਼ ਸ਼ਹਿਰ ਦੀ ਦਿੱਖ ਖ਼ਰਾਬ ਕੀਤੀ ਜਾ ਰਹੀ ਹੈ ਸਗੋਂ ਇਸ਼ਤਿਹਾਰੀ ਬੋਰਡਾਂ ਦਾ ਕੰਮ ਲੈਣ ਵਾਲੀ ਕੰਪਨੀ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਮੇਅਰ ਵਨੀਤ ਧੀਰ ਨੇ ਇਸ ਤਰਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਨਾਜਾਇਜ ਬੋਰਡ, ਪੋਸਟਰ ਤੇ ਬੈਨਰ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਸੀ | ਇਸੇ ਸੰਦਰਭ ਵਿਚ ਕੁੱਝ ਦਿਨ ਪਹਿਲਾਂ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਦੀ ਪ੍ਰਧਾਨਗੀ ਵਿਚ ਪਿ੍ੰਟਰਾਂ ਤੇ ਇਸ਼ਤਿਹਾਰੀ ਬੋਰਡਾਂ ਦਾ ਕੰਮ ਲੈਣ ਵਾਲੇ ਠੇਕੇਦਾਰ ਦੀ ਮੀਟਿੰਗ ਸੱਦੀ ਗਈ ਸੀ | ਨਿਗਮ ਪ੍ਰਸ਼ਾਸਨ ਨੇ ਉਂਝ ਸ਼ਹਿਰ ਵਿਚ ਨਾਜਾਇਜ ਇਸ਼ਤਿਹਾਰੀ ਬੋਰਡਾਂ 'ਤੇ ਕਾਫੀ ਸਖ਼ਤੀ ਕੀਤੀ ਹੈ ਪਰ ਅਜੇ ਵੀ ਕਈ ਥਾਵਾਂ 'ਤੇ ਸਿਆਸੀ ਬੋਰਡਾਂ ਦੇ ਲਗਾਏ ਜਾਣ ਦੇ ਮਾਮਲੇ ਖ਼ਤਮ ਨਹੀਂ ਹੋ ਰਹੇ ਹਨ | ਚੌਕਾਂ ਵਿਚ ਇਸ ਤਰਾਂ ਨਾਲ ਇਹ ਬੋਰਡ ਲਗਾਏ ਹਨ ਕਿ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਤਾਂ ਇਹ ਬੋਰਡ ਲਗਾਏ ਜਾਂਦੇ ਹਨ ਸਗੋਂ ਚੌਕਾਂ ਵਿਚ ਉਨਾਂ ਥਾਵਾਂ 'ਤੇ ਬੋਰਡ ਵੀ ਲਗਾਏ ਜਾਂਦੇ ਹਨ ਜਿਸ ਕਰਕੇ ਹਾਦਸੇ ਦੀ ਸ਼ੰਕਾ ਬਣੀ ਰਹਿੰਦੀ ਹੈ |