17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਦੇ ਫਾਰਮ ਲੋਕਾਂ ਦੇ ਘਰਾਂ 'ਚ ਜਾ ਕੇ ਭਰੇ

ਅਜੀਤ ਡੈਸਕ 08-05-2026
ਆਦਮਪੁਰ, 7 ਮਈ (ਰਮਨ ਦਵੇਸਰ)-ਪੰਜਾਬ ਦੇ ਮੁੱਖ ਮੰਤਰੀ ਮਾਨ ਵਲੋਂ ਔਰਤਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਅਸਰ ਆਦਮਪੁਰ 'ਚ ਖਾਸਾ ਨਜ਼ਰ ਆ ਰਿਹਾ ਹੈ | ਆਦਮਪੁਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਵੀ ਜਲਦ ਹੋਣ ਜਾ ਰਹੀਆਂ ਹਨ ਜਿਸ ਦੇ ਚਲਦੇ ਕੌਂਸਲਰ ਬਣਨ ਦੇ ਚਾਹਵਾਨ ਉਮੀਦਵਾਰਾਂ ਨੇ ਸ਼ਹਿਰ 'ਚ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ ਜਿੱਥੇ 'ਆਪ' ਤੋਂ ਚੋਣ ਲੜਣ ਵਾਲੇ ਚਾਹਵਾਨ ਉਮੀਦਵਾਰ ਲੋਕਾਂ ਦੇ ਘਰ-ਘਰ ਜਾ ਕੇ ਮਾਂਵਾਂ- ਧੀਆਂ ਸਤਿਕਾਰ ਯੋਜਨਾ ਤਹਿਤ ਲੋਕਾਂ ਦੇ ਫਾਰਮ ਭਰ ਰਹੇ ਹਨ ਪਰ ਇਹ ਇੱਕ ਬੜੀ ਦਿਲਚਸਪ ਗੱਲ ਹੈ ਕਿ ਆਪ ਦੇ ਚਾਹਵਾਨ ਉਮੀਦਵਾਰ ਤਾਂ ਲੋਕਾਂ ਵਿੱਚ ਇਸ ਯੋਜਨਾਂ ਨੂੰ ਲੈ ਕੇ ਵਿਚਰ ਰਹੇ ਹਨ ਉੱਥੇ ਹੀ ਹੋਰ ਪਾਰਟੀਆਂ ਦੇ ਕੌਂਸਲਰ ਬਣਨ ਦੇ ਚਾਹਵਾਨ ਵੀ ਲੋਕਾਂ ਦੇ ਘਰ ਘਰ ਜਾ ਕੇ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਕਾਗਜ ਭਰ ਰਹੇ ਹਨ ਜਿਸ ਨਾਲ ਆਦਮਪੁਰ ਵਿੱਚ ਲੋਕਾਂ ਨੂੰ ਇਹ ਯੋਜਨਾ ਦਾ ਲਾਭ ਸਾਰੇ ਵੱਧ ਚੜ੍ਹ ਕੇ ਦੇ ਰਹੇ ਹਨ | ਆਦਮਪੁਰ ਵਾਸੀਆਂ ਦਾ ਕਿਹਨਾ ਹੈ ਕਿ ਨਗਰ ਕੌਂਸਲ ਦੀ ਚੋਣਾਂ ਨੂੰ ਲੈ ਕੇ ਸਾਰੇ ਚੋਣ ਲੜਨ ਦੇ ਚਾਹਵਾਨ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਇਸ ਯੋਜਨਾ ਦਾ ਫਾਇਦਾ ਲੈ ਕੇ ਆਪਣੀਆਂ ਵੋਟਾਂ ਪੱਕੀਆਂ ਕਰਨਾ ਚਾਹੁੰਦਾ ਹਨ |

ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ਼ਾਹਕੋਟ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਦਿਨਾਂ ਗੁਰਮਤਿ ਸਮਾਗਮਾਂ ਦੀ ਸ... ਅਗਲੀ ਖ਼ਬਰ ਅਵਤਾਰ ਸਿੰਘ ਰਾਮੇਵਾਲ ਨੇ ਬੰਗਾਲ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।