ਨਕੋਦਰ, 7 ਮਈ (ਗੁਰਵਿੰਦਰ ਸਿੰਘ)-ਭਾਰਤ ਕਾਲਜ ਆਫ਼ ਨਰਸਿੰਗ-ਮੁੱਧ ਦੇ ਬੀ. ਐੱਸ. ਸੀ. ਨਰਸਿੰਗ ਦੇ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ¢ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਡਾ. ਰਾਜਵੰਤ ਕÏਰ ਰੰਧਾਵਾ ਨੇ ਦੱਸਿਆ ਕਿ ਬੀ. ਐੱਸ. ਸੀ. ਨਰਸਿੰਗ ਦੂਜੇ ਸਮੈਸਟਰ ਦੇ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕੀਤੇ ਹਨ¢ ਸਾਰਿਆਂ ਨੂੰ ਵਧਾਈ ਦਿੰਦਿਆਂ ਇਸ ਮÏਕੇ ਪਿ੍ੰਸੀਪਲ ਡਾਕਟਰ ਰਾਜਵੰਤ ਕÏਰ ਰੰਧਾਵਾ ਨੇ ਦੱਸਿਆ ਕਿ ਇੰਨਾ ਨਤੀਜਿਆਂ ਵਿਚ ਕੋਮਲਪ੍ਰੀਤ ਗਿੱਲ, ਚਰਨ ਦਾਸ, ਅਸਮਿਲੇਪ੍ਰੀਤ ਕÏਰ ਤੇ ਨਵਲਪ੍ਰੀਤ ਕÏਰ ਨੇ ਪਹਿਲਾ ਦਰਜਾ, ਹਰਵਿੰਦਰ ਕÏਰ ਅਤੇ ਰਿਤਿਕਾ ਨੇ ਦੂਜਾ ਦਰਜਾ ਅਤੇ ਸੰਦੀਪ ਕÏਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸਭ ਦਾ ਮੂੰਹ ਮਿੱਠਾ ਕਰਵਾਇਆ¢ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸੰਸਥਾ ਦੇ ਡਾਇਰੈਕਰ ਸੁਖਦੇਵ ਸ਼ਰਮਾ, ਕੁਲਦੀਪ ਸ਼ਰਮਾ ਨੇ ਮੁਬਾਰਕਬਾਦ ਦਿੰਦਿਆਂ ਖੁਸ਼ੀ ਪ੍ਰਗਟ ਕੀਤੀ ਅਤੇ ਪਿ੍ੰਸੀਪਲ ਮੈਡਮ ਡਾ. ਰਾਜਵੰਤ ਕÏਰ ਰੰਧਾਵਾ, ਕਲਾਸ ਇੰਚਾਰਜ ਮੈਡਮ ਅੰਜਲੀ ਤੇ ਸਾਰੇ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੁਹਾਡੀ ਸਖਤ ਮਿਹਨਤ ਨਾਲ ਹੀ ਬੱਚਿਆਂ ਨੇ ਲਗਨ ਦਿਖਾਉਂਦਿਆਂ ਇਹ ਸ਼ਾਨਦਾਰ ਨਤੀਜੇ ਲਿਆ ਕਿ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ¢