17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦੱਖਣ ਭਾਰਤ ਦੇ ਅਦਾਕਾਰ ਵਿਜੇ ਥਲਪਤੀ ਦੇ ਜਿੱਤਣ ਦੀ ਖ਼ੁਸ਼ੀ ਮਨਾਈ

ਅਜੀਤ ਡੈਸਕ 08-05-2026

ਚੁਗਿੱਟੀ/ਜੰਡੂਸਿੰਘਾ, 7 ਮਈ (ਨਰਿੰਦਰ ਲਾਗੂ)-ਦੱਖਣ ਭਾਰਤ ਦੇ ਅਦਾਕਾਰ ਵਿਜੇ ਥਲਪਤੀ ਦੇ ਜਿੱਤਣ ਦੀ ਖੁਸ਼ੀ 'ਚ ਮਦਰਾਸੀ ਮੁਹੱਲਾ, ਕਾਜ਼ੀ ਮੰਡੀ ਵਿਖੇ ਸਾਬਕਾ ਕੌਂਸਲਰ ਪੱਲਨੀ ਸਵਾਮੀ ਦੀ ਅਗਵਾਈ 'ਚ ਸਥਾਨਕ ਲੋਕਾਂ ਵਲੋਂ ਢੋਲ ਵਜਾਉਂਦੇ ਹੋਏ ਖੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੱਲਨੀ ਸਵਾਮੀ ਨੇ ਕਿਹਾ ਕਿ ਪ੍ਰਸਿੱਧ ਐਕਟ ਵਿਜੇ ਥਲਪਤੀ ਦੀ ਪਾਰਟੀ ਟੀ.ਵੀ.ਕੇ. ਤਾਮਿਲਨਾਡੂ 'ਚ ਇਕ ਜਾਨਦਾਰ ਪਾਰਟੀ ਬਣ ਕੇ ਉਭਰੀ ਹੈ | ਜਿਸ ਪ੍ਰਤੀ ਤਾਮਿਲਨਾਡੂ ਦੇ ਲੋਕਾਂ ਵਲੋਂ ਭਾਰੀ ਵਿਸ਼ਵਾਸ ਜ਼ਾਹਿਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵਿਜੇ ਦੇ ਮੁੱਖ ਮੰਤਰੀ ਬਣਨ ਨਾਲ ਤਾਮਿਲਨਾਡੂ 'ਚ ਵਿਕਾਸ ਦੇ ਵੱਡੇ-ਵੱਡੇ ਕੰਮ ਹੋਣ ਦੀ ਆਸ ਬੱਝ ਗਈ ਹੈ | ਉਨ੍ਹਾਂ ਕਿਹਾ ਕਿ ਵਿਜੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ 'ਚ ਵਿਸ਼ਵਾਸ਼ ਰੱਖਦੇ ਹਨ | ਉਨ੍ਹਾਂ ਦੀ ਜਿੱਤ ਦਾ ਮਹੱਤਵਪੂਰਨ ਕਾਰਨ ਵੀ ਇਹੀ ਰਿਹਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਵਸਨੀਕ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਫਰੇਟ ਸਬਸਿਡੀ ਸਕੀਮ ਦਾ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਵਲੋਂ ਸਵਾਗਤ ਅਗਲੀ ਖ਼ਬਰ ਤਨਿਸ਼ਕ ਨੇ ਉੱਤਰੀ ਭਾਰਤ ਵਿੱਚ ਆਪਣੇ ਰਿਟੇਲ ਵਿਸਤਾਰ ਨੂੰ ਜਾਰੀ ਰੱਖਦੇ ਹੋਏ, ਜਲੰਧਰ ਵਿੱਚ ਇੱਕ ਸ਼ਾਨਦਾਰ ਨਵਾਂ ਸਟੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।