20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਚੈਰੀਟੇਬਲ ਟਰੱਸਟ ਨਾਲ ਜਾਅਲਸਾਜ਼ੀ ਦੇ ਮਾਮਲੇ 'ਚ ਤਿੰਨ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 08-05-2026

ਜਲੰਧਰ, 7 ਮਈ (ਜਤਿੰਦਰ ਪੰਮੀ)-ਚੈਰੀਟੇਬਲ ਟਰੱਸਟ ਦੇ ਫੰਡਾਂ ਤੇ ਰਿਕਾਰਡ 'ਚ ਹੇਰਾਫਰੀ ਕਰਕੇ ਜਾਅਲਸਾਜ਼ੀ ਕਰਨ ਦੇ ਦੋਸ਼ਾਂ ਹੇਠ ਟਰੱਸਟੀ ਤੇ ਉਸ ਦੋ ਦੋ ਪੁੱਤਰਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਵਲੋ ਮਾਮਲਾ ਦਰਜ ਕੀਤਾ ਗਿਆ ਹੈ | ਇਹ ਐਫਆਈਆਰ 27 ਅਪ੍ਰੈਲ ਨੂੰ ਦਰਜ ਕੀਤੀ ਗਈ, ਜਿਸ ਵਿਚ ਪੁਲਿਸ ਵੱਲੋਂ ਬੀਐਨਐਸ ਦੀ ਧਾਰਾ 316 (2) ਤਹਿਤ ਕੇਸ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਬਲਰਾਜ ਗੁਪਤਾ ਵਾਸੀ ਗੁਰੂ ਗੋਬਿੰਦ ਸਿੰਘ ਐਵੇਨਿਊ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਦੇਸ ਰਾਜ ਮਰਵਾਹਾ ਤੇ ਸੰਤੋਸ਼ ਕੁਮਾਰੀ ਮਰਵਾਹਾ ਦੇ ਨਾਂ 'ਤੇ ਟਰੱਸਟ ਬਣਾਇਆ ਗਿਆ ਸੀ, ਜਿਸ ਦੇ ਮਾਈ ਹੀਰਾਂ ਗੇਟ ਸਥਿਤ ਕੇਨਰਾ ਬੈਂਕ ਵਿਖੇ ਖਾਤੇ 'ਚ 71 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਸੀ | ਇਹ ਟਰੱਸਟ 2006 'ਚ ਬਣਾਇਆ ਗਿਆ ਸੀ, ਜਿਸ ਦੇ ਚੇਅਰਮੈਨ ਦੇਸ ਰਾਜ ਮਰਵਾਹਾ, ਵਾਈਸ ਚੇਅਰਮੈਨ ਕਸ਼ਮੀਰੀ ਲਾਲ ਖੰਨਾ, ਸਕੱਤਰ ਬਲਰਾਜ ਗੁਪਤਾ, ਨਰੇਸ਼ ਮਲਹੋਤਰਾ ਜੁਆਇੰਟ ਸਕੱਤਰ, ਸਤੀਸ਼ ਕਪੂਰ ਖਜ਼ਾਨਚੀ, ਸੁਮੇਸ਼ ਲੂਥਰਾ ਤੇ ਮੁਨੀਸ਼ਵਰ ਲਾਲ ਦੋਵੇਂ ਮੈਂਬਰ ਸਨ | ਟਰੱਸਟ ਦਾ ਦਫਤਰ ਬਲਰਾਜ ਗੁਪਤਾ ਨੇ ਦੱਸਿਆ ਕਿ 2020 'ਚ ਕੋਰੋਨਾ ਕਾਲ ਦੌਰਾਨ ਸਤੀਸ਼ ਕਪੂਰ ਨੇ ਟਰੱਸਟ ਦੀ ਕੋਈ ਵੀ ਮੀਟਿੰਗ ਨਹੀਂ ਬੁਲਾਈ ਗਈ, ਨਾ ਹੀ ਟਰੱਸਟ ਦਾ ਕੋਈ ਲੇਖਾ-ਜੋਖਾ ਕਰਵਾਇਆ ਗਿਆ, ਸਗੋ ਇਸ ਲਈ ਟਾਲ-ਮਟੋਲ ਕਰਦੇ ਰਹੇ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 4-7- 2025 ਨੂੰ ਟਰੱਸਟ ਦੀ ਐਫ.ਡੀ.ਆਰ. ਰੀਨਿਊ ਕਰਵਾਈ ਗਈ ਤਾਂ ਬੈਂਕ ਨੇ 60 ਲੱਖ ਰੁਪਏ ਐਫ.ਡੀ.ਆਰ 50 ਲੱਖ ਰੁਪਏ ਲਈ ਰੀਨਿਊ ਕੀਤੀ। ਪੁੱਛਣ 'ਤੇ ਪਤਾ ਲੱਗਾ ਕਿ ਸਤੀਸ਼ ਕਪੂਰ ਨੇ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ। ਇਸ ਉਪਰੰਤ ਉਨ੍ਹਾਂ ਨੇ ਇਸ ਮਾਮਲੇ ਦੀ 23-7-2025 ਨੂੰ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕੀਤੀ ਗਈ ਲੰਮੀ ਜਾਂਚ-ਪੜਤਾਲ ਉਪਰੰਤ ਟਰੱਸਟ ਦੇ ਫੰਡਾਂ ਤੇ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਸਾਹਮਣੇ ਆ ਗਈ, ਜਿਸ ਥਾਣਾ ਡਵੀਜ਼ਨ ਨੰਬਰ -2 ਦੀ ਪੁਲਿਸ ਨੇ ਪੜਤਾਲੀਆ ਅਫਸਰ ਦੀ ਰਿਪੋਰਟ ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ। ਐਫਆਈਆਰ ਅਨੁਸਾਰ ਦੋਸ਼ੀ ਵਜੋਂ ਸਤੀਸ਼ ਕੁਮਾਰ ਕਪੂਰ ਦਾ ਨਾਮ ਸਾਹਮਣੇ ਆਇਆ ਹੈ।

ਪਿਛਲੀ ਖ਼ਬਰ ਰਿਸ਼ੀ ਨਗਰ 'ਚ ਗੋਲੀਆਂ ਚਲਾਉਣ ਦੇ ਮਾਮਲੇ ਤਹਿਤ 6 ਕਾਬੂ, ਪਿਸਤੌਲ ਤੇ ਕਾਰਤੂਸ ਬਰਾਮਦ ਅਗਲੀ ਖ਼ਬਰ 2027 'ਚ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ-ਰਵਿੰਦਰ ਟੁਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।