20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਬਲਾਕ ਨੂਰਮਹਿਲ ਦੇ 35 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਇੱਕ ਕਰੋੜ 19 ਲੱਖ 50 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ <br/>

ਵਿਧਾਇਕਾ ਇੰਦਰਜੀਤ ਕੌਰ ਮਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਫੰਡ ਜਾਰੀ ਕਰਦੇ ਹੋਏ | ਤਸਵੀਰਾਂ- ਤਜਿੰਦਰ ਕੁਮਾਰ <br/> 07-05-2026
ਨੂਰਮਹਿਲ, 6 ਮਈ (ਤਜਿੰਦਰ ਕੁਮਾਰ) -ਬਲਾਕ ਨੂਰਮਹਿਲ ਦੇ 35 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਇੱਕ ਕਰੋੜ 19 ਲੱਖ 50 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ ਗਏ¢ ਕਿਸਾਨਾਂ ਦੇ ਡੇਰਿਆਂ ਦੇ ਰਸਤੇ ਪੱਕੇ ਕਰਨ ਲਈ, ਛੱਪੜਾਂ ਦੀ ਸਫਾਈ, ਗੰਦੇ ਪਾਣੀ ਦੇ ਨਿਕਾਸ, ਥਾਪਰ ਮਾਡਲ, ਕੂੜੇ ਦੀ ਸੰਭਾਲ ਵਾਸਤੇ ਖਰਚੇ ਜਾਣਗੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬੀ. ਡੀ. ਪੀ. ਓ ਨੂਰਮਹਿਲ ਦਫ਼ਤਰ ਵਿਖੇ ਇਕੱਤਰ ਪੰਚਾਇਤਾਂ ਨੂੰ ਸੰਬੋਧਨ ਕਰਦਿਆ ਦਸਿਆ¢ ਉਹਨਾਂ ਕਿਹਾ ਅੱਜ ਤੋਂ ਪੰਚਾਇਤਾਂ ਕੰਮ ਸ਼ੁਰੂ ਕਰ ਦੇਣ ¢ ਬੀਬੀ ਮਾਨ ਨੇ ਆਖਿਆ ਬਿਨਾ ਕਿਸੇ ਭਿੰਨ ਭੇਦ ਤੋਂ ਗਰਾਂਟ ਜਾਰੀ ਕੀਤੀ ਗਈ ਹੈ¢ ਸਗੋਂ ਕੁਝ ਪੰਚਾਇਤਾਂ ਦੇ ਸਰਪੰਚ ਪਿੰਡਾਂ ਵਿੱਚ ਵਿਕਾਸ ਕਾਰਜ ਨਹੀ ਕਰਵਾ ਰਹੇ ਉਹਨਾਂ ਪੰਚਾਇਤਾਂ ਦੇ ਖਾਤਿਆਂ 'ਚ ਪੈਸੇ ਹਨ¢ ਅਜਿਹੇ ਪਿੰਡਾਂ ਵਿੱਚ ਪੰਚ ਅੱਗੇ ਆਉਣ ਤੇ ਪ੍ਰਬੰਧਕ ਲਗਾ ਕੇ ਕੰਮ ਕਰਵਾਇਆ ਜਾਏਗਾ¢ ਇਸ ਮੌਕੇ ਬੀ. ਡੀ. ਪੀ. ਓ. ਨੂਰਮਹਿਲ ਵਿਆਸ ਦੇਵ, ਨਾਇਬ ਤਹਿਸੀਲਦਾਰ ਗਗਨਦੀਪ ਸਿੰਘ, ਐਸ. ਐਚ. ਓ. ਬਲਜਿੰਦਰ ਸਿੰਘ, ਐਸ. ਡੀ. ਓ. ਮੰਡੀ ਬੋਰਡ ਨੂਰਮਹਿਲ ਮਨਪ੍ਰੀਤ ਸਿੰਘ, ਜੇ. ਈ. ਜਸਵੀਰ ਸਿੰਘ, ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ, ਬਲਾਕ ਸੰਮਤੀ ਨੂਰਮਹਿਲ ਦੇ ਚੇਅਰਮੈਨ ਚਰਨਜੀਤ ਰਾਏ, ਬਲਾਕ ਪ੍ਰਧਾਨ ਜਸਵੀਰ ਸਿੰਘ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਬਲਾਕ ਪ੍ਰਧਾਨ ਰਣਯੋਧ ਸਿੰਘ, ਕੋਆਡੀਨੇਟਰ ਨਿਰਮਲ ਸਿੰਘ , ਅਮਰੀਕ ਸਿੰਘ ਤਲਵਣ, ਬਚਿੱਤਰ ਸਿੰਘ ਜÏਹਲ, ਕੋਆਡੀਨੇਟਰ ਗੁਰਪ੍ਰੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਕਣਕ ਦੀ ਢਿੱਲੀ ਚੁਕਾਈ ਤੋਂ ਆੜ੍ਹਤੀ ਅਤੇ ਮਜ਼ਦੂਰ ਪ੍ਰੇਸ਼ਾਨ <br/> ਅਗਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਪਿੰਡ ਬਾਦਸ਼ਾਹਪੁਰ ਅਤੇ ਇਲਾਕੇ ਦੇ ਪਿੰਡਾਂ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।