20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਲਾਇਲਪੁਰ ਖਾਲਸਾ ਕਾਲਜ ਵਿਖੇ 'ਰੀਲ ਡੀਲ' ਮੁਕਾਬਲੇ ਕਰਵਾਏ <br/>

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪਿ੍ੰ. ਡਾ. ਰਛਪਾਲ ਸਿੰਘ ਸੰਧੂ ਤੇ ਹੋਰ | ਤਸਵੀਰ ਜੀ. ਪੀ. ਸਿੰਘ <br/> 07-05-2026
ਜਲੰਧਰ, 6 ਮਈ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਕੈਂਪਸ ਬੁਨਿਆਦੀ ਢਾਂਚੇ ਦੇ ਥੀਮ 'ਤੇ 'ਰੀਲ ਡੀਲ' ਸਿਰਲੇਖ ਵਾਲਾ ਇੱਕ ਅੰਤਰ-ਵਿਭਾਗੀ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਦਿਲਚਸਪ ਛੋਟੀਆਂ ਰੀਲਾਂ ਰਾਹੀਂ ਕਾਲਜ ਕੈਂਪਸ ਦੀਆਂ ਸਹੂਲਤਾਂ, ਵਾਤਾਵਰਨ ਨੂੰ ਰਚਨਾਤਮਿਕ ਤÏਰ 'ਤੇ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਕਰਨਾ ਸੀ ¢ ਮੁਕਾਬਲੇ ਦਾ ਨਤੀਜਾ ਮÏਲਿਕਤਾ, ਸਮਗਰੀ ਦੀ ਗੁਣਵੱਤਾ, ਵੀਜ਼ੂਅਲ ਪੇਸ਼ਕਾਰੀ ਅਤੇ ਥੀਮ ਨਾਲ ਸਾਰਥਿਕਤਾ ਦੇ ਆਧਾਰ 'ਤੇ ਕੀਤਾ ਗਿਆ ¢ ਕਾਲਜ ਦੇ ਵਿਦਿਆਰਥੀ ਹੋਸੰਨਾ ਤੇ ਨਤਾਸ਼ਾ (ਬੀ.ਏ.ਜੇਐਮਸੀ. ਸਮੈਸਟਰ- ਛੇਵਾਂ) ਨੇ ਪਹਿਲਾ ਸਥਾਨ, ਜਸਕਰਨਦੀਪ ਸਿੰਘ ਤੇ ਪੁਨੀਤ (ਬੀ.ਏ.ਜੇਐਮਸੀ. ਸਮੈਸਟਰ-ਚÏਥਾ) ਨੇ ਦੂਜਾ ਸਥਾਨ ਤੇ ਵਰਲੀਨ ਕÏਰ, ਵੰਸ਼ਿਕਾ (ਬੀ.ਏ.ਜੇਐਮਸੀ. ਸਮੈਸਟਰ-ਦੂਜਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ ¢ ਕਾਲਜ ਦੇ ਪਿ੍ੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਰਚਨਾਤਮਿਕ ਯਤਨਾਂ ਲਈ ਵਧਾਈ ਦਿੱਤੀ ¢ ਵਿਭਾਗ ਦੇ ਇੰਚਾਰਜ ਪ੍ਰੋ. ਅਹੂਜਾ ਸੰਦੀਪ ਨੇ ਵੀ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਹਰਜੀਤ ਸਿੰਘ (ਮੁਖੀ, ਗਣਿਤ ਵਿਭਾਗ), ਡਾ. ਸਿਮਰਨਜੀਤ ਸਿੰਘ ਬੈਂਸ (ਮੁਖੀ, ਅਰਥ ਸ਼ਾਸਤਰ ਵਿਭਾਗ), ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਤੋਂ ਪ੍ਰੋ. ਰਜਤ ਕÏਰ, ਪ੍ਰੋ. ਅੰਜਲੀ ਭਾਰਦਵਾਜ ਵੀ ਮÏਜੂਦ ਸਨ ¢

ਪਿਛਲੀ ਖ਼ਬਰ ਐਲ. ਪੀ. ਯੂ. 'ਚ ਵਿਦਿਆਰਥੀਆਂ ਦੀ ਵਿਦਾਇਗੀ ਮੌਕੇ ਸ਼ਾਨਦਾਰ ਸਮਾਗਮ <br/> ਅਗਲੀ ਖ਼ਬਰ ਸ਼ਹਿਰ 'ਚ ਰਹੀ ਬੀ. ਐੱਸ. ਐੱਫ. ਚੌਕ ਨੇੜੇ ਹੋਏ ਧਮਾਕੇ ਦੀ ਚਰਚਾ, ਜਾਂਚ 'ਚ ਡਟੀਆਂ ਰਹੀਆਂ ਟੀਮਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।