02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੰਜਾਬੀ ਲਿਖਾਰੀ ਸਭਾ ਵਲੋਂ ਖ਼ਾਲਸਾ ਸਾਜਨਾ ਦਿਵਸ ਮੌਕੇ ਕਰਵਾਇਆ ਕਵੀ ਦਰਬਾਰ

ਅਜੀਤ ਡੈਸਕ 19-04-2026
ਜਲੰਧਰ, 18 ਅਪ੍ਰੈਲ (ਐੱਮ. ਐੱਸ. ਲੋਹੀਆ)–ਪੰਜਾਬੀ ਲਿਖਾਰੀ ਸਭਾ, ਜਲੰਧਰ ਵਲੋਂ ਕਵੀ ਦਰਬਾਰ ਤੇ ਮਹੀਨਾਵਾਰੀ ਸਮਾਗਮ ਕਰਵਾਇਆ, ਜਿਸ 'ਚ ਹਰਦੀਪ ਸਿੰਘ ਗੋਲਡੀ (ਪ੍ਰਧਾਨ, ਸਿੱਖਸ ਆਫ਼ ਅਮਰੀਕਾ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਸਮਾਗਮ 'ਚ ਇਸ ਵਾਰ ਦਾ ਕਵੀ ਦਰਬਾਰ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ, ਜਿਸ 'ਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ | ਪੰਜਾਬ ਦੇ ਰਫ਼ੀ ਵਜੋਂ ਵੀ ਜਾਣੇ ਜਾਂਦੇ ਕਵੀ ਰਛਪਾਲ ਸਿੰਘ ਪਾਲ, ਸੇਵਾਮੁਕਤ ਲੈਕਚਰਾਰ ਸਤਨਾਮ ਸਿੰਘ ਲੁਧਿਆਣਾ ਤੇ ਕੁਲਦੀਪ ਰਾਏ ਭਗਤ ਲੁਧਿਆਣਾ ਨੇ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਭਰੀ | ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਸਮਾਗਮ ਦੀ ਰਸਮੀ ਤੌਰ 'ਤੇ ਸ਼ੁਰੂਆਤ ਕਰਦੇ ਹੋਏ ਪ੍ਰਧਾਨਗੀ ਮੰਡਲ 'ਚ ਬੈਠੇ ਹੋਏ ਮਹਿਮਾਨਾਂ ਤੇ ਪਹੁੰਚੇ ਹੋਏ ਕਵੀਆਂ/ਲੇਖਕਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ | ਸਟੇਜ ਸਕੱਤਰ ਦੀ ਸੇਵਾ ਮਹਿੰਦਰ ਸਿੰਘ ਅਨੇਜਾ ਨੇ ਬਾਖ਼ੂਬੀ ਨਿਭਾਈ ਤੇ ਉਨ੍ਹਾਂ ਵਲੋਂ ਸਭਾ 'ਚ ਹਾਜ਼ਰ ਵਿਅਕਤੀਆਂ ਨੂੰ ਆਪਣੀ ਕਵਿਤਾ ਵੀ ਸੁਣਾਈ ਗਈ | ਸਭਾ ਦੇ ਸਰਪਰਸਤ ਬੇਅੰਤ ਸਿੰਘ ਸਰਹੱਦੀ ਨੇ ਸਮਾਗਮ ਦੀ ਸਫ਼ਲਤਾ ਲਈ ਸੰਦੇਸ਼ ਭੇਜਿਆ | ਚੈਅਰਮੈਨ ਦਲਬੀਰ ਸਿੰਘ ਰਿਆੜ ਨੇ ਸਨਮਾਨਿਤ ਹੋਣ ਜਾ ਰਹੀਆਂ ਸਾਰੀਆਂ ਹੀ ਮਹਾਨ ਸ਼ਖਸੀਅਤਾਂ ਦੇ ਬਾਰੇ ਜਾਣ ਪਹਿਚਾਣ ਤੇ ਸਾਹਿਤਕ ਖੇਤਰ 'ਚ ਉਨ੍ਹਾਂ ਦੀ ਵੱਡਮੁੱਲੀ ਦੇਣ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ | ਇਸ ਮੌਕੇ ਸ੍ਰੀਮਤੀ ਬਖ਼ਸ਼ ਸੰਘਾ ਨੂੰ 'ਪੰਜਾਬੀ ਮਾਂ ਬੋਲੀ ਦਾ ਮਾਣ-ਸਨਮਾਨ' ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਸੁਖਦੇਵ ਸਿੰਘ ਗੰਢਵਾਂ, ਹਰਜਿੰਦਰ ਸਿੰਘ ਜਿੰਦੀ, ਡਾ. ਮਨੋਜ ਫਗਵਾੜਵੀ, ਹਰਭਜਨ ਸਿੰਘ ਨਾਹਲ, ਦਲਬੀਰ ਸਿੰਘ ਰਿਆੜ, ਬਲਦੇਵ ਸਿੰਘ ਬੱਦਨ, ਪਿ੍ੰਸੀਪਲ ਭਗਵੰਤ ਸਿੰਘ, ਅਮਨਦੀਪ ਕੌਰ, ਅਮਰ ਕੌਰ ਬੇਦੀ, ਅਮਰ ਸਿੰਘ ਅਮਰ, ਉਰਮਲਜੀਤ ਸਿੰਘ ਵਾਲੀਆ, ਐੱਸ. ਐੱਸ. ਸੰਧੂ, ਜੁਗਿੰਦਰ ਸਿੰਘ ਉਮਰਾਨੰਗਲ, ਵਰਿੰਦਰ ਲਾਲੀ, ਮੋਹਨ ਸਿੰਘ ਮੋਤੀ, ਗੁਰਦੀਪ ਸਿੰਘ ਉਜਾਲਾ, ਅਨੀਤਾ ਸ਼ਰਮਾ, ਕੁਲਦੀਪ ਸਿੰਘ ਰਤਨ, ਕੁਲਵਿੰਦਰ ਸਿੰਘ ਗਾਖ਼ਲ (ਸਟੇਟ ਅਵਾਰਡੀ), ਪੰਕਜ, ਜਰਨੈਲ ਸਿੰਘ ਸਾਖੀ, ਜਗਦੀਸ਼ ਡਾਲੀਆ, ਮੈਡਮ ਗੁਰਮਿੰਦਰ ਕੌਰ, ਇੰਦਰ ਸਿੰਘ ਮਿਸ਼ਰੀ, ਅਵਤਾਰ ਸਿੰਘ ਖ਼ਾਲਸਾ, ਕੀਮਤੀ ਕੈਸਰ, ਕੁਲਜੀਤ ਸਿੰਘ ਚਾਵਲਾ, ਜਸਪਾਲ ਜ਼ੀਰਵੀ, ਪਰਮਜੀਤ ਸਿੰਘ ਨੈਨਾ, ਗੀਤਾ ਵਰਮਾ, ਬਲਜੀਤ ਕੌਰ ਵਿਰਕ ਅਤੇ ਸਾਹਿਬਾ ਜੀਟਨ ਕੌਰ ਬਾਂਸਲ ਹਾਜ਼ਿਰ ਸਨ | ਸਭਾ ਦੇ ਮੀਤ ਪ੍ਰਧਾਨ ਸ੍ਰੀਮਤੀ ਪ੍ਰਵੀਨ ਅਬਰੋਲ (ਮੈਂਬਰ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ) ਪ੍ਰਧਾਨਗੀ ਮੰਡਲ 'ਚ ਸ਼ਾਮਲ ਹੋਏ | ਸਭਾ ਦੇ ਸੀਨੀ. ਮੀਤ ਪ੍ਰਧਾਨ ਸ੍ਰੀਮਤੀ ਗੁਰਬਚਨ ਕੌਰ ਦੂਆ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੀਡ ਇੰਡੀਆ ਵਿਦਿਆਰਥੀਆਂ 'ਚ ਉੱਦਮਤਾ ਨੂੰ ਉਤਸ਼ਾਹਿਤ ਕਰਨ ਸੰਬੰਧੀ ਮਾਰਕੀਟਿੰਗ ਸੈਸ਼ਨ ਅਗਲੀ ਖ਼ਬਰ ਕੇ. ਐਮ. ਵੀ. ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।