26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਰਕਾਰੀ ਖਰੀਦ ਦੇ ਬਾਵਜੂਦ ਅਜੇ ਤੱਕ ਮੰਡੀਆਂ 'ਚ ਨਹੀਂ ਹੋਈ ਖਰੀਦ

ਅਜੀਤ ਡੈਸਕ 14-04-2026
ਗੁਰਾਇਆ, 13 ਅਪ੍ਰੈਲ (ਚਰਨਜੀਤ ਸਿੰਘ ਦੁਸਾਂਝ)-ਸਰਕਾਰ ਵਲੋਂ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੇ ਐਲਾਨ ਫੋਕਾ ਸਾਬਤ ਹੋ ਰਹੇ ਹਨ | 1 ਤੋਂ 6 ਅਪ੍ਰੈਲ ਤੱਕ ਆੜ੍ਹਤੀਆਂ ਦੀ ਹੜਤਾਲ ਰਹੀ | ਇਸ ਦੌਰਾਨ ਮੌਸਮ ਨੇ ਵੀ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫ਼ਸਲ 'ਤੇ ਆਪਣਾ ਕਹਿਰ ਢਾਇਆ, ਜਿਨ੍ਹਾਂ ਇਲਾਕਿਆਂ 'ਚ ਮੌਸਮ ਦੀ ਮਾਰ ਤੋਂ ਬਚਾਅ ਰਿਹਾ ਹੁਣ ਉਸ ਇਲਾਕੇ ਦੇ ਕਿਸਾਨ ਆਪਣੀ ਫ਼ਸਲ ਮੰਡੀ 'ਚ ਲੈ ਕੇ ਜਾਂਦੇ ਹਨ ਪਰ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵਲੋਂ ਕੀਤੀ ਹੜਤਾਲ ਕਰਕੇ ਪੰਜਾਬ ਭਰ 'ਚ ਕਿਤੇ ਵੀ ਇਕ ਦਾਣੇ ਦੀ ਸਰਕਾਰੀ ਖਰੀਦ ਨਹੀਂ ਹੋਈ | ਮਾਰਕਿਟ ਕਮੇਟੀਆਂ ਵਲੋਂ ਭਾਵੇ ਪੁਖਤਾ ਪ੍ਰਬੰਧ ਕੀਤੇ ਹਨ ਪਰ ਖਰੀਦ ਇੰਸਪੈਕਟਰਾਂ ਦੀ ਗੈਰ ਹਾਜ਼ਰੀ ਨੇ ਕਿਸਾਨਾਂ ਨੂੰ ਮੰਡੀਆਂ 'ਚ ਰਾਤਾਂ ਕੱਟਣ ਲਈ ਮਜ਼ਬੂਰ ਕਰ ਦਿੱਤਾ ਹੈ | ਇਸ ਸੰਬੰਧੀ ਕਿਸਾਨ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਮੰਡੀ 'ਚ ਬੈਠੇ ਦੋ ਦਿਨ ਹੋ ਗਏ ਪਰ ਅਜੇ ਤੱਕ ਉਸ ਦੀ ਕਣਕ ਦੀ ਖਰੀਦ ਨਹੀਂ ਹੋਈ | ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਕਣਕ ਨੂੰ ਆਖਰੀ ਪਾਣੀ ਲਗਾਇਆ ਸੀ ਅਚਾਨਕ ਆਈ ਹਨ੍ਹੇਰੀ ਨੇ ਉਸ ਦੀ ਫ਼ਸਲ ਵਿਛਾ ਦਿੱਤੀ ਹੁਣ ਜਦ ਮੰਡੀ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਇੰਸਪੈਕਟਰ ਮੰਡੀਆਂ 'ਚ ਨਹੀਂ ਆ ਰਹੇ | ਗੁਰਾਇਆ ਮੰਡੀ ਦੀ ਖਰੀਦ ਐਫ. ਸੀ. ਆਈ., ਪਨਗਰੇਨ ਤੇ ਮਾਰਕਫੈਡ ਨੇ ਕਰਨੀ ਹੈ ਜਦ ਕਿ ਦੁਸਾਂਝ ਕਲਾਂ ਐਫ. ਸੀ. ਆਈ ਤੇ ਪਨਸਪ ਨੇ ਕਰਨੀ ਹੈ | ਗੁਰਾਇਆ ਮਾਰਕਿਟ ਕਮੇਟੀ ਪੈਂਦੀਆਂ ਮੰਡੀਆਂ ਰੁੜਕਾ ਕਲਾਂ ਤੇ ਮਨਸੂਰਪੁਰ ਦੀ ਖਰੀਦ ਪਨਗਰੇਨ ਨੇ ਕਰਨੀ ਹੈ | ਇਸ ਸੰਬੰਧੀ ਕਿਸਾਨ ਆਗੂ ਜਸਵੀਰ ਸਿੰਘ ਸਹੋਤਾ ਨੇ ਦੱਸਿਆ ਕਿ ਆੜ੍ਹਤੀਆਂ ਤੇ ਖਰੀਦ ਏਜੰਸੀ ਇੰਸਪੈਕਟਰਾਂ ਨੂੰ ਆਪਣੀਆਂ ਮੰਗਾਂ ਦੀ ਯਾਦ ਕਿਸਾਨ ਦੀ ਫ਼ਸਲ ਪੱਕਣ ਵੇਲੇ ਹੀ ਕਿਉਂ ਆਉਂਦੀ ਹੈ | ਇਸ ਸੰਬੰਧੀ ਗੁਰਾਇਆ ਮਾਰਕੀਟ ਕਮੇਟੀ ਦੇ ਚੈਅਰਮੈਨ ਪਰਦੀਪ ਦੁੱਗਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਖਰੀਦ ਦੇ ਪ੍ਰਬੰਧ ਪੁਖਤਾ ਕੀਤੇ ਗਏ ਹਨ ਪਰ ਖਰੀਦ ਏਜੰਸੀਆਂ ਦੇ ਇੰਸਪੈਕਟਰ ਕਿਉਂ ਨਹੀਂ ਆ ਰਹੇ ਇਸ ਬਾਰੇ ਸਰਕਾਰ ਹੀ ਜਾਣਦੀ ਹੈ | ਪਨਗਰੇਨ ਦੇ ਇੰਸਪੈਕਟਰ ਸਤਵਿੰਦਰ ਸਿੰਘ ਨੇ ਕਿਹਾ ਕਿ ਕਣਕ 'ਚ 'ਲਸਟਰ ਲੋਸ' ਦੀ ਸਮੱਸਿਆ ਆ ਰਹੀ ਹੈ ਖ੍ਰੀਦ ਦੇ ਮਾਪ ਦੰਡ ਹੁੰਦੇ ਹਨ, ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਆਈ ਟੀਮ ਜੋ ਰਿਆਇਤ ਦਿੰਦੀ ਹੈ ਉਸ ਉਪਰੰਤ ਹੀ ਖਰੀਦ ਸ਼ੁਰੂ ਹੋਵੇਗੀ |
ਪਿਛਲੀ ਖ਼ਬਰ ਦੇਹਰਾ ਬਾਬਾ ਸੈਣਿ ਭਗਤ ਜੀ ਪਿੰਡ ਪ੍ਰਤਾਬਪੁਰਾ 'ਚ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਮਦਰਜ਼ ਪ੍ਰਾਈਡ ਪਬਲਿਕ ਸਕੂਲ ਮਲਸੀਆਂ 'ਚ ਮਨਾਇਆ ਵਿਸਾਖੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।