26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਚ. ਪੀ. ਮਾਡਲ ਸਕੂਲ ਸੰਗੋਵਾਲ ਦੀ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 14-04-2026
ਮਹਿਤਪੁਰ, 13 ਅਪ੍ਰੈਲ (ਲਖਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜਿਆਂ 'ਚ ਐਚ. ਪੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸੰਬੰਧੀ ਸਕੂਲ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ 37 ਬੱਚਿਆਂ ਨੇ ਅੱਠਵੀਂ ਜਮਾਤ ਦੇ ਪੇਪਰਾਂ 'ਚ ਭਾਗ ਲਿਆ ਸੀ, ਜਿਨ੍ਹਾਂ 'ਚ 32 ਬੱਚੇ ਪਹਿਲੇ ਸਥਾਨ 'ਤੇ ਪਾਸ ਹੋਏ ਅਤੇ ਪੰਜ ਬੱਚੇ ਦੂਜੇ ਸਥਾਨ 'ਤੇ ਪਾਸ ਹੋਏ | ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਮਨ ਨੇ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ, ਸਿਮਰਨ ਕੌਰ ਨੇ 86 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ, ਜਸਮੀਨ ਕੌਰ ਨੇ 83 ਫ਼ੀਸਦੀ ਅੰਕ ਲੈ ਕੇ ਚੌਥਾ ਤੇ ਨਿਸ਼ਾ ਨੇ 82 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਸੰਦੀਪ ਕੌਰ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਕਲਾਸ ਇੰਚਾਰਜ ਮੈਡਮ ਕਿਰਨ ਸੋਨੀਆ ਸਬਰਵਾਲ ਤੇ ਸਕੂਲ ਸਟਾਫ਼ ਮੈਂਬਰ ਸਰਬਜੀਤ ਸਿੰਘ, ਅਮਨਦੀਪ ਸਿੰਘ, ਹਨੀ, ਸਤਿੰਦਰ ਕੌਰ, ਪ੍ਰੀਆ, ਰਮਨਦੀਪ ਕੌਰ, ਸੰਦੀਪ ਕੌਰ, ਮਨਜੋਤ ਕੌਰ, ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਭਰਤੀ ਦੇ ਲਿਖਤੀ ਪੇਪਰਾਂ ਦੀ ਤਿਆਰੀ ਲਈ ਬਾਵਾ ਲਾਲ ਦਿਆਲ ਮੰਦਰ ਵਲੋਂ ਮੁਫ਼ਤ ਕੋਚਿੰਗ ਕਲਾਸਾਂ-ਵਿਕਾਸ ਸ਼ਰਮਾ ਅਗਲੀ ਖ਼ਬਰ ਸ਼ਾਹਕੋਟ ਤੋਂ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਸੰਘ ਦੀ ਰਵਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।