25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਨਵੇਂ ਸਾਲ ਦੀ ਆਰੰਭਤਾ 'ਤੇ ਐਲ. ਆਈ. ਸੀ. ਦਫ਼ਤਰ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 14-04-2026
ਸੁਲਤਾਨਪੁਰ ਲੋਧੀ, 13 ਅਪ੍ਰੈਲ (ਨਰੇਸ਼ ਹੈਪੀ)-ਵਿਸਾਖੀ ਦੇ ਪਾਵਨ ਮੌਕੇ ਤੇ ਭਾਰਤੀ ਜੀਵਨ ਬੀਮਾ ਨਿਗਮ ਦੀ ਸੁਲਤਾਨਪੁਰ ਲੋਧੀ ਬਰਾਂਚ ਵਲੋਂ ਨਵਾਂ ਸਾਲ 2026-27 ਦੇ ਸ਼ੁੱਭ ਆਰੰਭ ਮੌਕੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਸਥਾਨਕ ਦਫ਼ਤਰ ਵਿਚ ਇਕ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਹਜ਼ੂਰੀ ਰਾਗੀ ਜੱਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ | ਸਰਬੱਤ ਦੇ ਭਲੇ ਦੀ ਅਰਦਾਸ ਗ੍ਰੰਥੀ ਭਾਈ ਮਨਮੋਹਨ ਸਿੰਘ ਪੀ. ਐਮ. ਵਲੋਂ ਕੀਤੀ ਗਈ | ਅੰਤ ਵਿਚ ਅਤੁੱਟ ਲੰਗਰ ਵਰਤਾਏ ਗਏ | ਗ੍ਰੰਥੀ ਸਿੰਘ ਵਲੋਂ ਬਰਾਂਚ ਮੈਨੇਜਰ ਅਸ਼ੀਸ਼ ਚਾਵਲਾ, ਡੀ. ਓ. ਐਸ. ਐਸ. ਜੋਸਨ ਤੇ ਹੋਰ ਸਟਾਫ ਦਾ ਗੁਰੂ ਬਖ਼ਸ਼ੀਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ | ਸਥਾਨਕ ਬਰਾਂਚ ਮੈਨੇਜਰ ਅਸ਼ੀਸ਼ ਚਾਵਲਾ ਨੇ ਸਮੂਹ ਸਾਥੀਆਂ, ਸਟਾਫ ਤੇ ਐਲ. ਆਈ. ਸੀ. ਏਜੰਟਾਂ ਵਲੋਂ ਪਿਛਲੇ ਸਾਲ ਤਨਦੇਹੀ ਨਾਲ ਕੰਮ ਕਰਨ ਲਈ ਅਤੇ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਉਨ੍ਹਾਂ ਏਜੰਟਾਂ ਨੂੰ ਇਸ ਵਰ੍ਹੇ ਵੀ ਪਹਿਲਾਂ ਨਾਲੋਂ ਵਧੇਰੇ ਮਿਹਨਤ ਕਰਕੇ ਐਲ. ਆਈ. ਸੀ. ਤੇ ਆਪਣਾ ਰੁਤਬਾ ਉੱਚਾ ਕਰਨ ਦੀ ਪ੍ਰੇਰਨਾ ਦਿੱਤੀ | ਐਲ. ਆਈ. ਸੀ. ਏਜੰਟਾਂ ਨੇ ਬਰਾਂਚ ਮੈਨੇਜਰ ਅਸ਼ੀਸ਼ ਚਾਵਲਾ ਨੂੰ ਭਰੋਸਾ ਦਵਾਇਆ ਕਿ ਉਹ ਤਨਦੇਹੀ ਨਾਲ ਮਿਹਨਤ ਕਰਕੇ ਪਾਵਨ ਨਗਰੀ ਵਿਚ ਐਲ.ਆਈ.ਸੀ. ਦਾ ਰੁਤਬਾ ਵਧੇਰੇ ਉੱਚਾ ਕਰਨਗੇ | ਇਸ ਮੌਕੇ ਬਰਾਂਚ ਮੈਨੇਜਰ ਆਸ਼ੀਸ਼ ਚਾਵਲਾ, ਡੀ. ਓ. ਸੁਖਵਿੰਦਰ ਸਿੰਘ ਜੋਸਨ ਤੇ ਦੀਪਕ ਕੁਮਾਰ, ਸਹਾਇਕ ਅਕਾਊਾਟੈਂਟ ਅਮਿਤ ਸੋਨੀ, ਰਜਨੀਸ਼ ਸ਼ਰਮਾ, ਰਾਕੇਸ਼ ਕੋਹਲੀ, ਮੰਗਤ ਸਿੰਘ, ਪਰਮਿੰਦਰ ਸਿੰਘ ਜੋਸਨ, ਵਿੱਕੀ ਜੈਨ, ਅਵਿਨਾਸ਼ ਠੁਕਰਾਲ, ਹਰਦੀਪ ਸ਼ਰਮਾ, ਸੁਖਦੇਵ ਸਿੰਘ, ਮਨਜੀਤ ਸਿੰਘ, ਅਮਿਤਾਬ ਸੇਠੀ, ਦੀਪਕ ਸ਼ਰਮਾ, ਭਜਨ ਸਿੰਘ, ਕਮਲਜੀਤ ਕੌਰ, ਸੀਮਾ ਰਾਣੀ, ਭਾਰਤ ਭੂਸ਼ਨ ਪੁਰੀ, ਲਕਸ਼ਮੀ ਨੰਦਨ, ਵਰਿੰਦਰ ਨਰੂਲਾ, ਧੀਰਜ ਕੁਮਾਰ, ਗੁਲਸ਼ਨ ਧੀਰ, ਸੂਰਜ ਕੁਮਾਰ, ਗੌਤਮ ਸ਼ਰਮਾ, ਵਰਿੰਦਰ ਜੈਨ, ਗਿਆਨ ਸਿੰਘ, ਨਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਖ਼ਤ ਸਜ਼ਾਵਾਂ ਧਾਰਮਿਕ ਬੇਅਦਬੀ ਦੇ ਅਪਰਾਧ ਰੋਕਣ ਦੀ ਗਾਰੰਟੀ ਨਹੀਂ-ਤਰਕਸ਼ੀਲ ਸੁਸਾਇਟੀ ਅਗਲੀ ਖ਼ਬਰ ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।