29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕਾਂਗਰਸੀ ਆਗੂ ਤੇ ਉਦਯੋਗਪਤੀ ਸੁਮਿਤ ਸ਼ਰਮਾ ਆਮ ਆਦਮੀ ਪਾਰਟੀ 'ਚ ਸ਼ਾਮਿਲ

ਕਾਂਗਰਸੀ ਆਗੂ ਸੁਮਿਤ ਸ਼ਰਮਾ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਦੇ ਹੋਏ ਨਿਤਿਨ ਕੋਹਲੀ, ਨਾਲ ਅੰਮਿ੍ਤਪਾਲ ਸਿੰਘ, ਦਿਨੇਸ਼ ਢੱਲ ਤੇ ਹੋਰ | ਅਜੀਤ ਤਸਵੀਰ <br/> 12-04-2026
ਜਲੰਧਰ, 11 ਅਪ੍ਰੈਲ (ਜਸਪਾਲ ਸਿੰਘ)-ਕਾਂਗਰਸੀ ਆਗੂ ਤੇ ਪ੍ਰਮੁੱਖ ਉਦਯੋਗਪਤੀ ਸੁਮਿਤ ਸ਼ਰਮਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਉਨ੍ਹਾਂ ਦਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ ਵਲੋਂ ਆਪਣੇ ਸ਼ਹੀਦ ਉਦਮ ਸਿੰਘ ਨਗਰ ਵਿਖੇ ਸਥਿਤ ਦਫਤਰ ਵਿਖੇ ਸਵਾਗਤ ਕੀਤਾ | ਇਸ ਮੌਕੇ ਅਮਿ੍ਤਪਾਲ ਸਿੰਘ (ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ) ਤੇ ਦਿਨੇਸ਼ ਢੱਲ (ਹਲਕਾ ਇੰਚਾਰਚ ਜਲੰਧਰ ਉੱਤਰੀ) ਆਦਿ ਵੀ ਮੌਜੂਦ ਸਨ | ਦੱਸਣਯੋਗ ਹੈ ਕਿ ਸੁਮਿਤ ਸ਼ਰਮਾ ਖੇਡ ਉਦਯੋਗ ਵਿਚ ਇਕ ਪ੍ਰਸਿੱਧ ਨਾਂਅ ਹਨ ਤੇ ਉਹ ਕਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਖੇਡ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ | ਉਨ੍ਹਾਂ ਦੀ ਲੀਡਰਸ਼ਿਪ ਤੇ ਸਮਾਜਿਕ ਸੇਵਾ ਦਾ ਅਨੁਭਵ ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਜਲੰਧਰ ਜਿੰਮਖਾਨਾ ਕਲੱਬ ਦੇ ਐਗਜ਼ੈਕਟਿਵ ਮੈਂਬਰ ਰਹਿ ਚੁੱਕੇ ਹਨ ਅਤੇ ਲਗਾਤਾਰ ਤਿੰਨ ਮਿਆਦਾਂ ਲਈ ਚੋਣਾਂ ਜਿੱਤ ਕੇ ਛੇ ਸਾਲ ਤੱਕ ਸੇਵਾ ਨਿਭਾਅ ਚੁੱਕੇ ਹਨ | ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਸੁਮਿਤ ਸ਼ਰਮਾ ਵਰਗੇ ਤਜ਼ਰਬੇਕਾਰ ਤੇ ਲੋਕਾਂ ਨਾਲ ਜੁੜੇ ਆਗੂ ਦੇ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਜਲੰਧਰ ਵਿਚ ਵਿਕਾਸ ਦੇ ਕੰਮ ਹੋਰ ਤੇਜ਼ੀ ਨਾਲ ਅੱਗੇ ਵਧਣਗੇ | ਸੁਮਿਤ ਸ਼ਰਮਾ ਨੇ ਕਿਹਾ ਕਿ ਉਹ ਜਲੰਧਰ ਸੈਂਟਰਲ ਹਲਕੇ ਵਿਚ ਨਿਤਿਨ ਕੋਹਲੀ ਦੀ ਅਗਵਾਈ ਹੇਠ ਦਿਨ-ਰਾਤ ਮਿਹਨਤ ਕਰਨਗੇ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਸਹੂਲਤਾਂ ਤੇ ਕਾਰਗੁਜ਼ਾਰੀ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਯਤਨ ਕਰਨਗੇ | ਇਸ ਮੌਕੇ ਹੋਰਨਾਂ ਆਗੂਆਂ ਨੇ ਵੀ ਸੁਮਿਤ ਸ਼ਰਮਾ ਨੂੰ ਵਧਾਈ ਦਿੰਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਕਿ ਸੁਮਿਤ ਸ਼ਰਮਾ ਵਰਗੇ ਤਜਰਬੇਕਾਰ, ਉਦਯੋਗਿਕ ਪਿਛੋਕੜ ਵਾਲੇ ਤੇ ਜ਼ਮੀਨੀ ਪੱਧਰ ਨਾਲ ਜੁੜੇ ਆਗੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਜਲੰਧਰ ਸੈਂਟਰਲ ਹਲਕੇ 'ਚ ਪਾਰਟੀ ਨੂੰ ਨਵੀਂ ਦਿਸ਼ਾ
ਪਿਛਲੀ ਖ਼ਬਰ ਪੰਜਾਬ ਸਟੇਟ ਜੂਨੀਅਰ ਹਾਕੀ ਚੈਂਪੀਅਨਸ਼ਿਪ ਸਮਾਪਤ ਅਗਲੀ ਖ਼ਬਰ ਕਾਂਗਰਸੀ ਆਗੂ ਤੇ ਉਦਯੋਗਪਤੀ ਸੁਮਿਤ ਸ਼ਰਮਾ ਆਮ ਆਦਮੀ ਪਾਰਟੀ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।