28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡਾ. ਬੀ. ਆਰ. ਅੰਬੇਡਕਰ ਦੀ 136ਵੀਂ ਜੈਅੰਤੀ ਸੰਬੰਧੀ ਕੱਢਿਆ ਵਿਸ਼ਾਲ ਚੇਤਨਾ ਯਾਤਰਾ ਨੀਲਾ ਮਾਰਚ

ਅਜੀਤ ਡੈਸਕ 12-04-2026
ਜਲੰਧਰ, 11 ਅਪ੍ਰੈਲ (ਸ਼ੈਲੀ)-ਭੀਮ ਰਾਓ ਯੁਵਾ ਮੋਰਚਾ ਮਿਸ਼ਨ ਅੰਬੇਡਕਰ ਕਪੂਰਥਲਾ ਤੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 136ਵੀਂ ਜੈਅੰਤੀ ਨੂੰ ਸਮਰਪਿਤ ਇਕ ਵਿਸ਼ਾਲ ਚੇਤਨਾ ਯਾਤਰਾ ਨੀਲਾ ਮਾਰਚ ਸ਼ਹਿਰੀਆਂ ਮੁਹੱਲਾ ਕਪੂਰਥਲਾ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਕ ਜਲੰਧਰ ਤੱਕ ਕੱਢਿਆ | ਮਾਰਚ ਦੀ ਅਗਵਾਈ ਪੰਜਾਬ ਪ੍ਰਧਾਨ ਵਿਪਨ ਸੱਭਰਵਾਲ, ਪ੍ਰਧਾਨ ਅਮਨਦੀਪ ਸਹੋਤਾ ਤੇ ਦੀਪਕ ਤੇਲੂ ਨੇ ਕੀਤੀ | ਇਸ ਮੌਕੇ ਪੰਜਾਬ ਦੇ ਪ੍ਰਧਾਨ ਵਿਪਨ ਸੱਭਰਵਾਲ ਨੇ ਕਿਹਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੂੰ ਦੁਨੀਆ ਭਰ ਵਿਚ ਦੇਸ਼ ਦੇ ਇਕ ਮਹਾਨ ਪੁਰਸ਼ ਤੇ ਗਿਆਨ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ, ਨੇ ਭਾਰਤ ਦਾ ਸੰਵਿਧਾਨ ਲਿਖਿਆ, ਜੋ ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਦੇ ਸਤਿਕਾਰ ਦਿੰਦਾ ਹੈ | ਸਾਨੂੰ ਮਾਣ ਹੈ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਮਹਾਰ (ਵਾਲਮੀਕਿ) ਭਾਈਚਾਰੇ ਵਿਚ ਪੈਦਾ ਹੋਏ ਸਨ | ਪੂਰਾ ਦੇਸ਼ ਉਨ੍ਹਾਂ ਦੁਆਰਾ ਲਿਖੇ ਸੰਵਿਧਾਨ ਦੁਆਰਾ ਚਲਾਇਆ ਜਾਂਦਾ ਹੈ | ਇਸ ਲਈ ਅੱਜ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 136ਵੇਂ ਜਨਮ ਦਿਨ 'ਤੇ ਸ਼ਹਿਰੀਆਂ ਮੁਹੱਲਾ ਕਪੂਰਥਲਾ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਕ ਜਲੰਧਰ ਤੱਕ ਸਕੂਟਰ ਮੋਟਰਸਾਈਕਲ ਰੈਲੀ ਦੇ ਰੂਪ 'ਚ ਵਿਸ਼ਾਲ ਨੀਲਾ ਮਾਰਚ ਕੱਢਿਆ | ਇਸ ਦੌਰਾਨ ਅਸ਼ੋਕ ਭੀਲ, ਜਤਿੰਦਰ ਨਿੱਕਾ, ਰਾਜੀਵ ਗੋਰਾ, ਜੀਆ ਲਾਲ ਨਾਹਰ, ਗਾਇਕ ਕੇ. ਐਸ. ਮੱਖਣ, ਸਿਕੰਦਰ ਖੋਸਲਾ, ਸੰਦੀਪ ਲੱਕੀ, ਗੁਲਜ਼ਾਰ ਖੋਸਲਾ, ਵਰਿੰਦਰ ਨਾਹਰ, ਰਵੀ ਦਾਨਵ, ਅਜੂ ਸੱਭਰਵਾਲ, ਰਾਜੂ ਅੰਜਨ, ਜਤਿੰਦਰ ਸੋਨੂੰ, ਮੰਨੀ ਸੋਂਧੀ, ਚੇਤਨ ਨਾਹਰ, ਲਿੰਕੀ ਬੈਂਸ, ਗੌਰਵ ਜੀ. ਕੇ., ਚੇਤਨ ਨਾਹਰ, ਲਾਡੀ ਗਿੱਲ, ਬੌਬੀ ਸੋਂਧੀ, ਵਿੱਕੀ ਗਿੱਲ, ਰੰਕੂ ਗਿੱਲ, ਰੰਕੂ ਗਿੱਲ, ਰੰਕੂ ਗਿੱਲ, ਗੋਰਵ ਜੀ. ਕੇ. ਅਭੀ ਸੱਭਰਵਾਲ ਤੇ ਹੋਰਾਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਕਾਂਗਰਸੀ ਆਗੂ ਤੇ ਉਦਯੋਗਪਤੀ ਸੁਮਿਤ ਸ਼ਰਮਾ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਆਈ. ਏ. ਓ. ਐੱਸ. ਦੀ ਅੰਤਰਰਾਸ਼ਟਰੀ ਕਾਨਫਰੰਸ 'ਚ ਡਾ. ਸਤਪਾਲ ਗੁਪਤਾ ਨੂੰ ਮਿਲਿਆ ਬਤੌਰ ਫੈਕਲਟੀ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।