28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਐਸ. ਡੀ. ਕਾਲਜ ਵਿਖੇ 'ਫੋਨ ਦੀ ਆਦਤ' ਸੰਬੰਧੀ ਕੌਮਾਂਤਰੀ ਵੈਬੀਨਾਰ

ਅਜੀਤ ਡੈਸਕ 12-04-2026
ਜਲੰਧਰ, 11 ਅਪ੍ਰੈਲ (ਜਸਪਾਲ ਸਿੰਘ)-ਆਈ. ਕਿਊ. ਏ. ਸੀ. ਦੀ ਅਗਵਾਈ ਹੇਠ ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵੂਮੈਨ ਦੇ ਮਨੋਵਿਗਿਆਨ ਵਿਭਾਗ ਨੇ 'ਆਦਤ ਤੋਂ ਨਸ਼ੇ ਤੱਕ-ਬਹੁਤ ਜ਼ਿਆਦਾ ਫੋਨ ਦੀ ਵਰਤੋਂ ਨੂੰ ਸਮਝਣਾ' ਵਿਸ਼ੇ 'ਤੇ ਇਕ ਅੰਤਰਰਾਸ਼ਟਰੀ ਵੈਬੀਨਾਰ ਕਰਵਾਇਆ, ਜਿਸ 'ਚ ਸਰੋਤ ਵਿਅਕਤੀ ਰਮਨਦੀਪ ਕÏਰ ਮਨੋਵਿਗਿਆਨੀ ਤੇ ਨਿਊਜ਼ੀਲੈਂਡ ਤੋਂ ਰਜਿਸਟਰਡ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਸਲਾਹਕਾਰ ਸਨ | ਉਨ੍ਹਾਂ ਨੇ ਆਦਤਨ ਫੋਨ ਦੀ ਵਰਤੋਂ ਤੇ ਨਸ਼ਾਖੋਰੀ ਦੇ ਵਿਚਕਾਰ ਅੰਤਰ ਦੇ ਨਾਲ-ਨਾਲ ਇਸ ਦੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ | ਸੈਸ਼ਨ ਨੇ ਭਾਵਨਾਤਮਕ ਤੰਦਰੁਸਤੀ, ਉਤਪਾਦਕਤਾ ਤੇ ਅੰਤਰ-ਵਿਅਕਤੀਗਤ ਸਬੰਧਾਂ 'ਤੇ ਬਹੁਤ ਜ਼ਿਆਦਾ ਸਕ੍ਰੀਨ ਸਮੇਂ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ | ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਵੈਬੀਨਾਰ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ | ਵੈਬੀਨਾਰ ਦਾ ਤਾਲਮੇਲ ਮਨੋਵਿਗਿਆਨ ਵਿਭਾਗ ਤੋਂ ਸ੍ਰੀਮਤੀ ਚਾਰੁਲ ਮਹਿਤਾ ਦੁਆਰਾ ਕੀਤਾ | ਇਸ ਮੌਕੇ ਪ੍ਰਧਾਨ ਨਰੇਸ਼ ਬੁਧੀਆ, ਸੀਨੀਅਰ ਉਪ ਪ੍ਰਧਾਨ ਵਿਨੋਦ ਦਾਦਾ, ਪ੍ਰਬੰਧਕੀ ਕਮੇਟੀ ਦੇ ਹੋਰ ਸਤਿਕਾਰਯੋਗ ਮੈਂਬਰ ਤੇ ਯੋਗ ਪਿ੍ੰਸੀਪਲ ਡਾ. ਪੂਜਾ ਪਰਾਸ਼ਰ ਨੇ ਵੈਬੀਨਾਰ ਨੂੰ ਸਫਲਤਾਪੂਰਵਕ ਕਰਵਾਉਣ ਲਈ ਮਨੋਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਬਕਾਇਆ ਕੇਸਾਂ ਦਾ ਨਿਪਟਾਰਾ ਜਲਦ ਕੀਤਾ ਜਾਵੇ-ਸੀ. ਪੀ. ਅਗਲੀ ਖ਼ਬਰ ਭਾਜਪਾ ਦੇ ਸਿਖਲਾਈ ਕੈਂਪ ਦਾ ਸੁਨੀਲ ਜਾਖੜ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।