28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆੜ੍ਹਤੀ ਐਸੋਸੀਏਸ਼ਨ ਆਦਮਪੁਰ ਵਲੋਂ ਦਾਣਾ ਮੰਡੀ ਵਿਖੇ ਪੂਰਨ ਹੜਤਾਲ

ਅਜੀਤ ਡੈਸਕ 05-04-2026
ਆਦਮਪੁਰ, 4 ਅਪ੍ਰੈਲ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਆਦਮਪੁਰ ਦੀ ਮੀਟਿੰਗ ਦਾਣਾ ਮੰਡੀ ਆਦਮਪੁਰ ਵਿਖੇ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਨਿਜਰ ਤੇ ਜ਼ਿਲ੍ਹਾ ਉਪ-ਪ੍ਰਧਾਨ ਰਮਨ ਬੋਬੀ ਪੁਰੰਗ ਦੀ ਅਗਵਾਈ ਵਿਚ ਹੋਈ | ਜਿਸ 'ਚ ਢੰਡੋਰ ਮੰਡੀ, ਧੀਰੋਵਾਲ, ਡਰੋਲੀ, ਬਹੁਦੀਨਪੁਰ ਤੇ ਆਦਮਪੁਰ ਦਾਣਾ ਮੰਡੀ ਦੇ ਆੜ੍ਹਤੀਆਂ ਨੇ ਹਿੱਸਾ ਲਿਆ | ਆੜ੍ਹਤੀਆਂ ਨੇ ਕਿਹਾ ਕਿ ਉਨ੍ਹਾਂ ਦੀ ਪਿਛਲੀ ਰਹਿੰਦੀ ਕਮਿਸ਼ਨ ਅਜੇ ਤੱਕ ਨਹੀਂ ਮਿਲੀ ਹੈ ਜਦ ਕਿ 7 ਅਕਤੂਬਰ 2024 ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਹੋਈ ਸੀ ਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਆੜ੍ਹਤੀਆਂ ਦਾ ਬਕਾਇਆ ਰਕਮ ਜਲਦ ਦੇਵਾਂਗੇ ਪਰ ਅਜੇ ਤੱਕ ਸਾਨੂੰ ਸਾਡੇ ਪੈਸੇ ਨਹੀਂ ਮਿਲੇ ਹਨ | ਆੜ੍ਹਤੀਆਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੇ ਪਿਛਲੇ ਬਕਾਏ ਨਹੀਂ ਮਿਲ ਜਾਦੇ ਉਨ੍ਹਾਂ ਦੀ ਇਹ ਹੜਤਾਲ ਜਾਰੀ ਰਹੇਗੀ | ਇਸ ਮੌਕੇ ਹਰਵਿੰਦਰ ਸਿੰਘ ਲਾਲੀ, ਮਨੀਸ਼ ਗੁਪਤਾ, ਗੁਰਮੀਤ ਸਿੰਘ, ਗਗਨਦੀਪ ਸਿੰਘ, ਰੋਕੀ ਗੁਪਤਾ, ਸਤਨਾਮ ਸਿੰਘ ਬਹੁਦੀਨਪੁਰ, ਆਸੂ ਗੁਪਤਾ, ਰਨਜੀਤ ਸਿੰਘ, ਸਾਬੀ, ਹਰਦੀਪ ਸਿੰਘ ਡਰੋਲੀ, ਸਤਨਾਮ ਸਿੰਘ, ਜਸਵੰਤ ਸਿੰਘ (ਧੀਰੋਵਾਲ), ਅਮਰਜੀਤ ਸਿੰਘ (ਧੀਰੋਵਾਲ), ਬਿੰਦਰ (ਧੀਰੋਵਾਲ), ਕੁਲਵੰਤ ਸਿੰਘ, ਭੁਸ਼ਣ ਲਾਲ ਗੁਪਤਾ, ਜਸਵੰਤ ਸਿੰਘ, ਬਲਵਿੰਦਰ ਸਿੰਘ, ਪਵਨ ਅਬਰੋਟ, ਰਵੀਪਾਲ ਖਾਲਸਾ, ਬਾਲਕਿ੍ਸ਼ਨ, ਹਰਦੀਪ ਸਿੰਘ (ਜਲਪੋਤਾਂ) ਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨਕੋਦਰ ਵਿਖੇ 7 ਰੋਜ਼ਾ ਕੁਕਿੰਗ ਵਰਕਸ਼ਾਪ ਦੀ ਸ਼ੁਰੂਆਤ ਅਗਲੀ ਖ਼ਬਰ ਐੱਮ. ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।