27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੰਗਤਪੁਰ ਦੇ ਸਾਲਾਨਾ ਛਿੰਝ ਮੇਲੇ ਮੌਕੇ ਪਟਕੇ ਦੀ ਕੁਸ਼ਤੀ ਗਾਮਾ ਧੁਲੇਤਾ ਨੇ ਜਿੱਤੀ

ਅਜੀਤ ਡੈਸਕ 05-04-2026
ਸ਼ਾਹਕੋਟ, 4 ਅਪ੍ਰੈਲ (ਸੁਖਦੀਪ ਸਿੰਘ)-ਦਰਬਾਰ ਲੱਖ ਦਾਤਾ ਪੀਰ ਜੀ ਪਿੰਡ ਸੰਗਤਪੁਰ (ਸ਼ਾਹਕੋਟ) ਵਲੋਂ 71ਵਾਂ ਸਾਲਾਨਾ ਛਿੰਝ ਮੇਲਾ ਛਿੰਝ ਕਮੇਟੀ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ, ਜਿਸ 'ਚ 15 ਅਖਾੜਿਆਂ ਦੇ ਪਹਿਲਵਾਨਾਂ ਨੇ ਪ੍ਰਦਰਸ਼ਨ ਕੀਤਾ | ਪਟਕੇ ਦੀ ਕੁਸ਼ਤੀ ਗਾਮਾ ਧੁਲੇਤਾ ਨੇ ਸ਼ਰੀਫ ਨਵਾਂ ਪਿੰਡ ਨੂੰ ਢਾਹ ਕੇ ਜਿੱਤੀ | ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਇੰਫੋਟੈਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮਹਿਮਾਨਾਂ ਤੇ ਜੇਤੂ ਪਹਿਲਵਾਨਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ | ਛਿੰਝ ਮੇਲੇ ਮੌਕੇ ਸੁਰਜੀਤ ਸਿੰਘ ਕੈਨੇਡਾ, ਮਨਜੀਤ ਸਿੰਘ ਸਰਪੰਚ, ਰਣਜੀਤ ਸਿੰਘ (ਯੂ. ਕੇ.) ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਮੌਕੇ ਸ਼ਿੰਗਾਰਾ ਸਿੰਘ, ਤਰਲੋਚਨ ਸਿੰਘ ਕਲਸੀ, ਸੂਬਾ ਸਿੰਘ, ਸੁਦਾਗਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ, ਹੈਪੀ ਪੰਚ, ਜਗਦੀਸ਼ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ ਖਜ਼ਾਨਚੀ, ਬਲਵੀਰ ਸਿੰਘ, ਦਲਬੀਰ
ਪਿਛਲੀ ਖ਼ਬਰ ਸ਼ਾਹਕੋਟ ਦੇ ਐਸ. ਡੀ. ਐਮ. ਆਦਿੱਤਿਆ ਗੁਪਤਾ ਵਲੋਂ ਜੂਰਿਸਟਸ ਤੇ ਸਿਵਲ ਸਰਵਿਸਿਜ਼ ਗੋਲਫ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ... ਅਗਲੀ ਖ਼ਬਰ ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਸ਼ਹਿਰ 'ਚ ਬਣੀ ਵੱਡੀ ਟ੍ਰੈਫਿਕ ਪ੍ਰੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।