27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪ੍ਰਾਚੀਨ ਸ਼ਿਵ ਮੰਦਰ ਲੋਹੀਆਂ 'ਚ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਇਆ

ਅਜੀਤ ਡੈਸਕ 05-04-2026
ਲੋਹੀਆਂ ਖਾਸ, 4 ਅਪ੍ਰੈਲ (ਪ. ਪ. ਰਾਹੀਂ)-ਬ੍ਰਹਮਲੀਨ ਮਹੰਤ ਸ੍ਰੀ ਸ਼ੇਰ ਗਿਰੀ ਮਹਾਰਾਜ, ਬ੍ਰਹਮਲੀਨ ਮਹੰਤ ਸ੍ਰੀ ਪ੍ਰੇਮਗਿਰੀ ਮਹਾਰਾਜ, ਬ੍ਰਹਮਲੀਨ ਮਹੰਤ ਸ੍ਰੀ ਗਣਪਤੀ ਗਿਰੀ ਮਹਾਰਾਜ, ਬ੍ਰਹਮਲੀਨ ਮਹੰਤ ਸ੍ਰੀ ਪ੍ਰਯਾਗਨਾਨੰਦ ਗਿਰੀ ਮਹਾਰਾਜ, ਬ੍ਰਹਮਲੀਨ ਮਹੰਤ ਸ੍ਰੀ ਸ਼ਾਂਤੀ ਗਿਰੀ ਤੇ ਬ੍ਰਹਮਲੀਨ ਮਹੰਤ ਸ੍ਰੀ ਰਵਿੰਦਰਾ ਗਿਰੀ ਦੀ ਅਪਾਰ ਕਿਰਪਾ ਸਦਕਾ ਨਾਲ ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਖਾਸ ਦੇ ਗੱਦੀਨਸ਼ੀਨ ਸ੍ਰੀ ਸ੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ੍ਰੀ ਸ਼ਿਪਰਾ ਗਿਰੀ ਮਹਾਰਾਜ ਦੇ ਅਸ਼ੀਰਵਾਦ ਨਾਲ ਤੇ ਮਹੰਤ ਸ੍ਰੀ ਜੈ ਰਾਮ ਗਿਰੀ ਮਹਾਰਾਜ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਿਰ 'ਚ ਸ੍ਰੀ ਹਨੂੰਮਾਨ ਜਨਮ ਉਤਸਵ ਸ਼ਰਧਾ ਭਾਵਨਾ ਨਾਲ ਮਨਾਇਆ | ਇਸ ਮÏਕੇ ਜੈ ਰਾਮ ਗਿਰੀ ਮਹਾਰਾਜ ਤੇ ਪੂਰੀ ਮੰਦਰ ਦੀ ਸੰਗਤ ਵਲੋਂ 1100 ਵਾਰ ਸ੍ਰੀ ਹਨੂੰਮਾਨ ਚਾਲੀਸਾ ਪਾਠ ਦਾ ਸੰਕਲਪ ਲਿਆ ਗਿਆ ਸੀ ਪਰ ਮੰਦਰ ਵਿਚ ਸੰਗਤਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਤੇ ਸੰਗਤਾਂ 'ਚ ਸ੍ਰੀ ਹਨੂਮਾਨ ਜਨਮ ਉਤਸਵ ਦਾ ਉਤਸ਼ਾਹ ਵੇਖ ਕੇ 2100 ਵਾਰ ਸ੍ਰੀ ਹਨੂੰਮਾਨ ਚਾਲੀਸਾ ਪਾਠ ਦੇ ਜਾਪ ਕੀਤੇ ਗਏ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਵੀ ਕੀਤਾ ਗਿਆ | ਸਮਾਗਮ ਦੀ ਸਮਾਪਤੀ ਮੌਕੇ ਲੰਗਰ ਪ੍ਰਸ਼ਾਦ ਅਟੁੱਟ ਵਰਤਾਏ ਗਏ |
ਪਿਛਲੀ ਖ਼ਬਰ ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਸ਼ਹਿਰ 'ਚ ਬਣੀ ਵੱਡੀ ਟ੍ਰੈਫਿਕ ਪ੍ਰੇਸ... ਅਗਲੀ ਖ਼ਬਰ ਜਮਸ਼ੇਰ ਖ਼ਾਸ ਦੇ ਸੇਵਾ ਕੇਂਦਰ ਦੀ ਸੇਵਾ ਲੈਣ ਲਈ ਸਥਾਨਕ ਲੋਕਾਂ ਦੀਆਂ ਲੱਗੀਆਂ ਕਤਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।