27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਾਲਾਂ ਤੋਂ ਲਟਕ ਰਿਹਾ ਗੁੜ ਮੰਡੀ ਦੇ ਖੋਖਿਆਂ ਨੂੰ ਰਾਹਤ ਦੇਣ ਦਾ ਮਾਮਲਾ

ਇਮਾਮ ਨਾਸਿਰ 'ਚ ਸਾਲਾਂ ਪੁਰਾਣੇ ਲੱਗੇ ਖੋਖੇ ਤੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰੀਸ਼ ਕੁਮਾਰ ਮਾਗੋ | ਤਸਵੀਰ : ਮੁਨੀਸ਼ <br/> 05-04-2026
ਜਲੰਧਰ, 4 ਅਪ੍ਰੈਲ (ਸ਼ਿਵ)-ਸਾਲਾਂ ਤੋਂ ਗੁੜ-ਮੰਡੀ ਦੇ ਖੋਖਿਆਂ ਨੂੰ ਰਾਹਤ ਦੇਣ ਦਾ ਲਟਕ ਰਿਹਾ ਮਾਮਲਾ ਨਿਗਮ ਹਾਊਸ ਦੀ ਮੀਟਿੰਗ 'ਚ ਉੱਠਣ ਤੋਂ ਬਾਅਦ ਫਿਰ ਚਰਚਾ ਵਿਚ ਆ ਗਿਆ ਹੈ | ਗੁੜ ਮੰਡੀ ਦੇ ਖੋਖਾ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਸਾਲਾਂ ਤੋਂ ਇਹ ਮਸਲਾ ਲਟਕ ਰਿਹਾ ਹੈ ਤੇ ਸਰਕਾਰ ਨੂੰ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਾ ਚਾਹੀਦਾ ਹੈ | ਚੇਤੇ ਰਹੇ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਕਾਰਜਕਾਲ 'ਚ ਇਹ ਮਸਲਾ ਉੱਠਦਾ ਰਿਹਾ ਹੈ ਤੇ ਇਸ ਮਾਮਲੇ 'ਚ ਰਾਹਤ ਦੁਆਉਣ ਲਈ ਯਤਨ ਵੀ ਕੀਤਾ ਜਾਂਦਾ ਰਿਹਾ ਹੈ ਪਰ ਅੱਜ ਵੀ ਇਹ ਮਸਲਾ ਹੱਲ ਨਹੀਂ ਹੋ ਸਕਿਆ ਹੈ ਤੇ ਉਕਤ ਖੋਖੇ ਵਾਲਿਆਂ 'ਤੇ ਹਮੇਸ਼ਾ ਹੀ ਉਜਾੜੇ ਦੀ ਤਲਵਾਰ ਲਟਕਦੀ ਰਹਿੰਦੀ ਹੈ ਜਦਕਿ ਖੋਖੇ ਵਾਲਿਆਂ ਦੇ ਹੱਕ 'ਚ ਉਨਾਂ ਨੂੰ ਰਾਹਤ ਦੇਣ ਦੇ ਫ਼ੈਸਲੇ ਵੀ ਆ ਚੱੁਕੇ ਹਨ | ਕੁੱਝ ਦਿਨ ਪਹਿਲਾਂ ਨਗਰ ਨਿਗਮ ਹਾਊਸ ਦੀ ਹੋਈ ਬਜਟ ਮੀਟਿੰਗ ਵਿਚ ਸਿਫ਼ਰ ਕਾਲ ਦੌਰਾਨ ਉਕਤ ਇਲਾਕੇ ਦੇ 'ਆਪ' ਦੇ ਕੌਂਸਲਰ ਜਤਿੰਦਰ ਗੁਲਾਟੀ ਵਲੋਂ ਇਸ ਮਸਲੇ ਨੂੰ ਉਠਾ ਕੇ ਉਸ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਸੀ, ਜਿਸ ਨਾਲ ਇਹ ਮਾਮਲਾ ਫਿਰ ਚਰਚਾ ਵਿਚ ਆ ਗਿਆ ਹੈ | ਗੁੜ-ਮੰਡੀ ਖੋਖਾ ਯੂਨੀਅਨ ਦੇ ਪ੍ਰਧਾਨ ਹਰੀਸ਼ ਕੁਮਾਰ ਮਾਗੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1947 'ਚ ਉਨਾਂ ਦੇ ਬਜ਼ੁਰਗ ਪਾਕਿਸਤਾਨ ਤੋਂ ਉੱਜੜ ਕੇ ਜਲੰਧਰ ਵੀ ਆਏ ਸਨ ਤਾਂ ਸਰਕਾਰ ਵਲੋਂ ਉਨ੍ਹਾਂ ਨੂੰ ਘਰ ਦੇਣ ਤੋਂ ਇਲਾਵਾ ਇਮਾਮ ਨਾਸਿਰ ਦੀ ਇਸ ਜਗ੍ਹਾ 'ਤੇ ਆਪਣਾ ਕੰਮ ਕਰਨ ਲਈ ਕਿਹਾ ਸੀ ਤਾਂ ਉਸ ਸਮੇਂ ਤੋਂ ਹੀ ਬਜ਼ੁਰਗ ਇਸ ਜਗ੍ਹਾ 'ਤੇ ਕੰਮ ਕਰ ਰਹੇ ਹਨ | ਨਗਰ ਨਿਗਮ ਬਣਨ ਤੋਂ ਪਹਿਲਾਂ 1950 'ਚ ਕਮੇਟੀ ਨੇ ਉਨਾਂ ਨੂੰ ਇਸ ਜਗ੍ਹਾ 'ਤੇ ਖੋਖੇ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਪਰ ਬਾਅਦ 'ਚ 2006 ਵਿਚ ਨਗਰ ਨਿਗਮ ਵਲੋਂ ਉਨ੍ਹਾਂ 'ਤੇ ਕਬਜ਼ੇ ਦਾ ਕੇਸ ਕਰ ਦਿੱਤਾ ਸੀ ਪਰ ਇਸ ਮਾਮਲੇ 'ਚ ਖੋਖਾ ਮਾਲਕਾਂ ਨੂੰ ਰਾਹਤ ਮਿਲੀ ਸੀ | ਬਾਅਦ 'ਚ ਹਾਈ ਕੋਰਟ ਨੇ ਵੀ ਉਨ੍ਹਾਂ ਦੇ ਹੱਕ 'ਚ ਫ਼ੈਸਲਾ ਦਿੰਦੇ ਹੋਏ ਨਿਗਮ ਨੂੰ ਖੋਖਾ ਮਾਲਕਾਂ ਨੂੰ ਐਡਜਸਟ ਕਰਨ ਤੇ ਉਨ੍ਹਾਂ ਲਈ ਜਗ੍ਹਾ ਬਣਾਉਣ ਦੀ ਗੱਲ ਕਹੀ ਸੀ | ਇਥੇ ਕਰੀਬ ਸਾਢੇ ਤੇਰਾਂ ਮਰਲੇ ਜਗ੍ਹਾ ਸੀ ਜਿਸ 'ਚ ਦੋ ਪਲਾਟ ਨਿਗਮ ਵੇਚ ਚੁੱਕਾ ਹੈ | ਹਰੀਸ਼ ਮਾਗੋ ਦਾ ਕਹਿਣਾ ਸੀ ਕਿ ਨਿਗਮ ਨੂੰ ਉਨ੍ਹਾਂ ਲਈ ਇਥੇ ਜਗ੍ਹਾ ਬਣਾ ਕੇ ਦੇਣੀ ਚਾਹੀਦੀ ਹੈ ਤੇ ਇਮਾਰਤ ਦੀ ਉੱਪਰਲੀ ਮੰਜ਼ਿਲ ਦੀ ਵਰਤੋਂ ਨਿਗਮ ਆਪ ਕਰ ਸਕਦੀ ਹੈ | ਸ੍ਰੀ ਮਾਗੋ ਮੁਤਾਬਕ ਇਸ ਮਸਲੇ ਨੂੰ ਹੱਲ ਕਰਨ ਲਈ ਸਮੇਂ-ਸਮੇਂ ਸਿਰ ਆਗੂਆਂ ਵਲੋਂ ਯਤਨ ਕੀਤੇ ਗਏ ਪਰ ਹੁਣ 'ਆਪ' ਆਗੂਆਂ ਨੂੰ ਅਪੀਲ ਹੈ ਕਿ ਸਾਲਾਂ ਤੋਂ ਲਟਕ ਰਹੇ ਇਸ ਮਸਲੇ ਨੂੰ ਹੱਲ ਕਰਵਾ ਕੇ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ |
ਪਿਛਲੀ ਖ਼ਬਰ ਜਮਸ਼ੇਰ ਖ਼ਾਸ ਦੇ ਸੇਵਾ ਕੇਂਦਰ ਦੀ ਸੇਵਾ ਲੈਣ ਲਈ ਸਥਾਨਕ ਲੋਕਾਂ ਦੀਆਂ ਲੱਗੀਆਂ ਕਤਾਰਾਂ ਅਗਲੀ ਖ਼ਬਰ ਚੌਕ ਦੇ ਕੋਲ ਲਗਾਏ ਗਾਡਰ ਗੱਡੀਆਂ ਵੱਜਣ ਨਾਲ ਹੋਏ ਖ਼ਰਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।