27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ 13 ਨੂੰ ਸਜਾਏ ਜਾਣ ਵਾਲੇ ਖ਼ਾਲਸਾ ਮਾਰਚ 'ਚ ਸੰਗਤ ਨੂੰ ਨਾਲ ਲੈ ਕੇ ਹੋਣਗੇ ਸ਼ਾਮਿਲ

ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦਆਰਾ ਨੌਵੀਂ ਪਾਤਿਸ਼ਾਹੀ, ਦੂਖ ਨਿਵਾਰਣ ਸਾਹਿਬ, ਗੁਰੂ ਤੇਗ ਬਹਾਦਰ ਨਗਰ ਤੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 13 ਅਪ੍ਰੈਲ ਨੂੰ ਦੁਪਹਿਰ 2 ਵਜੇ ਸਜਾਏ ਜਾ ਰਹੇ ਵਿਸ਼ਾਲ ਖ਼ਾਲਸਾ ਮਾਰਚ ਦੌਰਾਨ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ ਸੰਗਤ ਨੂੰ ਨਾਲ ਲੈ ਕੇ ਸ਼ਾਮਿਲ ਹੋਣਗੇ | ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਵਿਖੇ ਕਮਲਜੀਤ ਸਿੰਘ ਭਾਟੀਆ ਜਨਰਲ ਸਕੱਤਰ ਤੇ ਇੰਦਰਬੀਰ ਸਿੰਘ ਲੱਕੀ ਦੀ ਦੇਖ-ਰੇਖ ਹੇਠ ਗੁਰਦੁਆਰਾ ਸਿੰਘ ਸਭਾ ਬਸਤੀ ਨੌ, ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਕਲਗੀਧਰ ਸਾਹਿਬ ਤੇ ਗੁਰਦੁਆਰਾ ਸਿੰਘ ਸਭਾ ਦਿਲਬਾਗ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਦੀ ਹੋਈ ਸਾਂਝੀ ਇਕੱਤਰਤਾ ਦੌਰਾਨ ਖ਼ਾਲਸਾ ਮਾਰਚ ਦੇ ਪ੍ਰਬੰਧਕਾਂ ਨੂੰ ਇਸ ਦਾ ਭਰੋਸਾ ਦਿੱਤਾ | ਇਕੱਤਰਤਾ ਦੌਰਾਨ ਹਰਪਾਲ ਸਿੰਘ ਚੱਢਾ ਨੇ ਖ਼ਾਲਸਾ ਮਾਰਚ ਦੀ ਰੂਪ ਰੇਖਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਸਹਿਯੋਗ ਕਰਨ ਦੀ ਬੇਨਤੀ ਕੀਤੀ | ਗੁਰੂ ਘਰ ਦੇ ਪ੍ਰਬੰਧਕਾਂ ਨੇ ਖ਼ਾਲਸਾ ਮਾਰਚ ਦੇ ਰੂਟ ਨੂੰ ਬਸਤੀ ਨੌ ਤੋਂ ਲੰਘ ਕੇ ਬਸਤੀ ਗੁਜਾਂ ਗੁਰੂ ਘਰ, ਦਿਲਬਾਗ ਨਗਰ ਗੁਰੂ ਘਰ ਦੇ ਨੇੜਿਓਾ ਬਦਲਣ ਦਾ ਸੁਝਾਅ ਦਿੱਤਾ, ਜਿਸ ਦੀ ਪ੍ਰਬੰਧਕਾਂ ਵਲੋਂ ਮੌਕੇ 'ਤੇ ਹੀ ਪ੍ਰਵਾਨਗੀ ਦੇ ਦਿੱਤੀ ਗਈ | ਇਸ ਮੌਕੇ ਕੰਵਲਜੀਤ ਸਿੰਘ ਟੋਨੀ, ਅਮਰਜੀਤ ਸਿੰਘ ਧਮੀਜਾ, ਸ਼ੇਰ ਸਿੰਘ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ, ਗੁਰਦੇਵ ਸਿੰਘ (ਗੋਲਡੀ ਭਾਟੀਆ), ਬਲਵਿੰਦਰ ਸਿੰਘ ਗਰੀਨਲੈਂਡ, ਜਸਬੀਰ ਸਿੰਘ, ਅਮਰਜੀਤ ਸਿੰਘ ਭਾਟੀਆ, ਨਵਨੀਤ ਸਿੰਘ, ਨਰਿੰਦਰ ਸਿੰਘ ਚੀਮਾ, ਜਤਿੰਦਰ ਸਿੰਘ ਬਾਂਸਲ, ਜਸਵਿੰਦਰ ਸਿੰਘ, ਸਤੀਸ਼ ਕੁਮਾਰ, ਅਸ਼ਵਨੀ ਕੁਮਾਰ, ਗੁਰਬਖ਼ਸ਼ ਸਿੰਘ, ਅੰਮਿ੍ਤਪਾਲ ਸਿੰਘ, ਮਨਮਿੰਦਰ ਸਿੰਘ ਭਾਟੀਆ, ਮਾਸਟਰ ਜੋਗਿੰਦਰ ਸਿੰਘ, ਅੰਮਿ੍ਤ ਪਾਲ ਸਿੰਘ, ਨਰਿੰਦਰ ਸਿੰਘ, ਸਰਨਜੀਤ ਸਿੰਘ, ਗੁਲਜ਼ਾਰ ਸਿੰਘ, ਰਾਜਵੰਤ ਸਿੰਘ, ਕਮਲਜੀਤ ਸਿੰਘ ਸੈਂਬੀ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਕਮਲਜੀਤ ਸਿੰਘ, ਮਲਕੀਤ ਸਿੰਘ ਮੁਲਤਾਨੀ, ਕੁਲਵਿੰਦਰ ਸਿੰਘ ਮੱਲੀ, ਹਰਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਰ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।