27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵਲੋਂ ਕੋਚਾਂ ਲਈ ਅੰਤਰਰਾਸ਼ਟਰੀ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ

ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਡਾ. ਜਤਿੰਦਰ ਸਾਬੀ)-ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਵਲੋਂ ਦੇਸ਼ ਭਰ ਦੇ ਖੇਡ ਮੈਦਾਨ ਵਿਚ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਕੋਚਾਂ ਤੇ ਫਿਜੀਕਲ ਐਜੂਕੇਸ਼ਨ (ਲੈਵਲ 1) ਅਧਿਆਪਕਾਂ ਲਈ ਇੰਟਰਨੈਸ਼ਨਲ ਸਪੋਰਟਸ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਇਹ ਪ੍ਰੋਗਰਾਮ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨ (ਆਈ. ਐਸ. ਐਫ.) ਤੇ ਇੰਟਰਨੈਸ਼ਨਲ ਫੈਡਰੇਸ਼ਨ ਯੂਨਾਇਟਿਡ ਵਰਲਡ ਰੈਸਲਿੰਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਪਹਿਲੀ ਵਾਰ ਐਸ. ਜੀ. ਐਫ. ਆਈ. ਦੇ ਇਤਿਹਾਸ 'ਚ ਇਸ ਤਰ੍ਹਾਂ ਦਾ ਅੰਤਰਰਾਸ਼ਟਰੀ ਪੱਧਰ ਦਾ ਕੋਚਿੰਗ ਐਜੂਕੇਸ਼ਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਇਸ ਦਾ ਮੁੱਖ ਉਦੇਸ਼ ਭਾਰਤ ਦੇ ਸਕੂਲੀ ਖੇਡਾਂ ਦੇ ਮੈਦਾਨ ਵਿਚ ਕੋਚਿੰਗ ਦੇ ਪੱਧਰ ਨੂੰ ਉੱਚਾ ਕਰਨਾ ਅਤੇ ਗ੍ਰਾਸਰੂਟ ਲੈਵਲ 'ਤੇ ਕੋਚਾਂ ਦੀ ਯੋਗਤਾ ਨੂੰ ਮਜ਼ਬੂਤ ਬਣਾਉਣਾ ਹੈ | ਇਸ ਪ੍ਰੋਗਰਾਮ ਰਾਹੀਂ ਐਸ. ਜੀ. ਐਫ. ਆਈ. ਨਾਲ ਜੁੜੀਆਂ ਸਾਰੀਆਂ ਇਕਾਈਆਂ ਦੇ ਕੋਚਾਂ ਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਧੀਨ ਟ੍ਰੇਨਿੰਗ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਮਿਲੇਗਾ | ਟ੍ਰੇਨਿੰਗ ਦੌਰਾਨ ਹਾਸਿਲ ਕੀਤਾ ਗਿਆਨ ਖਿਡਾਰੀਆਂ ਦੀ ਤਿਆਰੀ ਨੂੰ ਹੋਰ ਬਿਹਤਰ ਬਣਾਉਣ ਵਿਚ ਮਦਦਗਾਰ ਸਾਬਤ ਹੋਵੇਗਾ, ਜਿਸ ਨਾਲ ਐਸ. ਜੀ. ਐਫ. ਆਈ. ਨੈਸ਼ਨਲ ਚੈਂਪੀਅਨਸ਼ਿਪ ਵਿਚ ਪ੍ਰਦਰਸ਼ਨ ਸੁਧਰੇਗਾ ਤੇ ਭਾਰਤੀ ਖਿਡਾਰੀਆਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਭਾਗੀਦਾਰੀ ਵਿੱਚ ਵੀ ਵਾਧਾ ਹੋਵੇਗਾ | ਇਹ ਕੋਰਸ 5 ਦਿਨਾਂ ਦਾ ਹੋਵੇਗਾ | ਇਸ ਦੀਆਂ ਅੰਤਿਮ ਤਰੀਕਾਂ ਤੇ ਸਥਾਨ ਬਾਰੇ ਜਾਣਕਾਰੀ ਜਲਦ ਹੀ ਐਸ. ਜੀ. ਐਫ. ਆਈ. ਦਫ਼ਤਰ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ ਸਿੱਧੀ ਦਿੱਤੀ ਜਾਵੇਗੀ | ਐਸ. ਜੀ. ਐਫ. ਆਈ. ਨੇ ਸਾਰੀਆਂ ਸੰਬੰਧਤ ਇਕਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਭ ਤੋਂ ਯੋਗ ਅਤੇ ਕਾਬਲ ਕੋਚਾਂ/ ਸਰੀਰਕ ਸਿੱਖਿਆ ਅਧਿਆਪਕਾਂ ਦੀ ਨਾਮਜ਼ਦਗੀ ਭੇਜਣ | ਇਸ ਕੋਰਸ 'ਚ ਤਰਜੀਹ ਕਿਸ ਨੂੰ ਮਿਲੇਗੀ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਐਸ. ਜੀ. ਐਫ. ਆਈ. ਦੇ ਮੁਕਾਬਲਿਆਂ 'ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਤਿਆਰ ਕਰਨ ਵਾਲੇ ਕੋਚਾਂ ਨੂੰ ਪਹਿਲ ਦਿੱਤੀ ਜਾਵੇਗੀ | ਇਸ ਨਾਲ ਅਜਿਹੇ ਕੋਚਾਂ ਨੂੰ ਆਪਣੀ ਕੋਚਿੰਗ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ ਅਤੇ ਭਵਿੱਖ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਵਿਚ ਮਦਦ ਮਿਲੇਗੀ | ਇਹ ਪਹੁੰਚ ਭਾਰਤੀ ਸਕੂਲੀ ਖੇਡਾਂ ਲਈ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ, ਜੋ ਦੇਸ਼ ਵਿਚ ਕੋਚਿੰਗ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਸਾਥ ਭਵਿੱਖ ਦੇ ਚੈਂਪੀਅਨ ਖਿਡਾਰੀਆਂ ਦੀ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਏਗਾ |
ਪਿਛਲੀ ਖ਼ਬਰ ਕੌਂਸਲਰ ਕੰਵਰ ਸਰਤਾਜ ਸਿੰਘ ਦਾ ਸਨਮਾਨ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦਾ ਪ੍ਰਬੰਧਕਾਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।