26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਿੰਡ ਸੰਘਵਾਲ ਵਿਖੇ ਪ੍ਰਵਾਸੀ ਪਰਿਵਾਰ ਵਲੋਂ ਸਕੂਲੀ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਭੇਟ

ਅਜੀਤ ਡੈਸਕ 05-04-2026
ਕਿਸ਼ਨਗੜ੍ਹ, 4 ਅਪ੍ਰੈਲ (ਹੁਸਨ ਲਾਲ)-ਸ਼ਹੀਦ ਬੰਤਾ ਸਿੰਘ ਸਰਕਾਰੀ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਸੰਘਵਾਲ ਵਿਖੇ ਪ੍ਰਵਾਸੀ ਪਰਿਵਾਰ ਹਰਜਿੰਦਰ ਸਿੰਘ ਚਾਹਲ ਪੁੱਤਰ ਸਵ. ਗੁਰਬਚਨ ਸਿੰਘ ਚਾਹਲ ਤੇ ਉਹਨਾਂ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਅਤੇ ਸਮੂਹ ਪਰਿਵਾਰ ਵਲੋਂ ਆਂਗਣਵਾੜੀ, ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਭੇਟ ਕੀਤੀ ਗਈ | ਇਸ ਮੌਕੇ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਚਾਹਲ ਨੇ ਕਿਹਾ ਕਿ ਉਹ ਵੀ ਇਸ ਸਕੂਲ ਵਿਚ ਪੜ੍ਹ ਕੇ ਗਏ ਹਨ ਅਤੇ ਕੈਨੇਡਾ 'ਚ ਜਾ ਕੇ ਵਸ ਗਏ ਹਨ ਉਸ ਦਾ ਆਪਣੇ ਪਿੰਡ ਤੇ ਸਕੂਲ ਨਾਲ ਲਗਾਅ ਪਹਿਲੇ ਵਾਂਗ ਹੀ ਹੈ | ਇਸ ਲਈ ਉਹ ਬੱਚਿਆਂ ਨੂੰ ਹਰ ਸਾਲ ਸਟੇਸ਼ਨਰੀ ਅਤੇ ਕਾਪੀਆਂ ਦੇਣ ਆਉਂਦੇ ਹਨ | ਇਸ ਮੌਕੇ ਸਰਪੰਚ ਪਰਵੀਨ ਕੁਮਾਰੀ, ਸਾਬਕਾ ਸਰਪੰਚ ਭਾਗ ਰਾਮ, ਪ੍ਰਵਾਸੀ ਭਾਰਤੀ ਸੁਰਿੰਦਰ ਕੌਰ ਚਾਹਲ, ਐਨ. ਆਰ. ਆਈ. ਰੇਸ਼ਮ ਸਿੰਘ ਚਾਹਲ, ਜਸਪ੍ਰੀਤ ਸਿੰਘ ਚਾਹਲ, ਪੰਚ ਹਰਜਿੰਦਰ ਸਿੰਘ ਚਾਹਲ, ਐਨ. ਆਰ. ਆਈ. ਤਰਲੋਚਨ ਸਿੰਘ, ਭਾਈ ਗੁਰਮੇਲ ਸਿੰਘ, ਅਮਨ ਕੁਮਾਰ ਚੌਹਾਨ, ਸੌਰਵ ਕੁਮਾਰ ਤੋਂ ਇਲਾਵਾ ਮਿਡਲ ਸਕੂਲ ਦੇ ਪਿ੍ੰਸੀਪਲ ਨੀਲਮ ਰਾਣੀ, ਪ੍ਰਾਇਮਰੀ ਹੈੱਡ ਟੀਚਰ ਸੰਜੀਵ ਸ਼ਰਮਾ ਤੇ ਅਧਿਆਪਕ ਕਰਨ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦਾ ਪ੍ਰਬੰਧਕਾਂ ਵਲੋਂ ਸਵਾਗਤ ਅਗਲੀ ਖ਼ਬਰ ਗ਼ੈਰ-ਕਾਨੂੰਨੀ ਅਸਲ੍ਹਾ ਤਸਕਰੀ ਗਰੋਹ ਦਾ ਮੈਂਬਰ 5 ਪਿਸਤੌਲ ਤੇ 4 ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।