26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜਲੰਧਰ 'ਚ ਬਦਲਿਆ ਮੌਸਮ, ਹੋਈ ਗੜੇਮਾਰੀ

ਅਜੀਤ ਡੈਸਕ 05-04-2026
ਜਲੰਧਰ, 4 ਅਪ੍ਰੈਲ (ਸ਼ਿਵ)-ਬੇਮੌਸਮੀ ਬਾਰਿਸ਼ ਕਰਕੇ ਜਿਥੇ ਫ਼ਸਲਾਂ ਦੇ ਨੁਕਸਾਨ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਤੇ ਉਥੇ ਅੱਜ ਅਚਾਨਕ ਮੌਸਮ ਬਦਲਣ ਨਾਲ ਕਈ ਥਾਵਾਂ 'ਤੇ ਗੜੇਮਾਰੀ ਹੋਈ, ਜਿਸ ਨਾਲ ਤਾਪਮਾਨ ਹੋਰ ਡਿਗ ਗਿਆ | ਮੌਸਮ ਮਾਹਿਰਾਂ ਵਲੋਂ ਕੁਝ ਦਿਨ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਕੁਝ ਦਿਨਾਂ 'ਚ ਮੌਸਮ 'ਚ ਬਦਲਾਅ ਹੋਣ ਨਾਲ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ | ਬੀਤੀ ਸ਼ਾਮ ਨੂੰ ਵੀ ਕੁਝ ਸਮੇਂ ਤੱਕ ਮੀਂਹ ਪਿਆ ਸੀ | ਅੱਜ ਦੁਪਹਿਰ ਬਾਅਦ ਮੌਸਮ ਬਦਲਣ ਨਾਲ ਜਿਥੇ ਕੁੱਝ ਸਮੇਂ ਤੱਕ ਬਾਰਿਸ਼ ਪਈ ਸਗੋਂ ਗੜੇਮਾਰੀ ਵੀ ਹੋਈ | ਇਸ ਮੌਸਮ 'ਚ ਲੋਕ ਹੋਈ ਗੜੇਮਾਰੀ ਦੇਖ ਕੇ ਆਪ ਹੈਰਾਨ ਸਨ ਕਿਉਂਕਿ ਇਨ੍ਹਾਂ ਦਿਨਾਂ 'ਚ ਤੇਜ਼ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ | ਜਦੋਂ ਗੜੇਮਾਰੀ ਹੋ ਰਹੀ ਸੀ ਤਾਂ ਬਾਜ਼ਾਰ 'ਚ ਲੋਕਾਂ ਨੂੰ ਛੱਤ ਦੀ ਸ਼ਰਨ ਲੈਣੀ ਪਈ | ਉਧਰ ਸਮੇਂ ਤੱਕ ਪਏ ਮੀਂਹ ਕਰਕੇ ਕਈ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ | ਇਕਹਿਰੀ ਪੁਲੀ ਜਿਹੜੀ ਕਿ ਕੁਝ ਸਮੇਂ ਦੀ ਬਾਰਿਸ਼ ਪੈਣ ਨਾਲ ਹੀ ਪਾਣੀ ਨਾਲ ਭਰ ਜਾਂਦੀ ਹੈ ਤਾਂ ਅੱਜ ਵੀ ਬਾਰਿਸ਼ ਪੈਣ ਨਾਲ ਭਰ ਗਈ, ਜਿਸ ਕਰਕੇ ਇਸ ਇਲਾਕੇ 'ਚੋਂ ਲੰਘਦਾ ਟ੍ਰੈਫਿਕ ਬੰਦ ਹੋ ਗਿਆ | ਮੌਸਮ ਮਾਹਿਰਾਂ ਨੇ ਆਉਣ ਵਾਲੇ 'ਚ ਮੌਸਮ ਦੇ ਠੰਢੇ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ | ਮੌਸਮ 'ਚ ਅਚਾਨਕ ਆਏ ਬਦਲਾਅ ਕਰਕੇ ਚਾਹੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਕਿਸਾਨਾਂ 'ਚ ਜ਼ਰੂਰ ਇਸ ਬੇਮੌਸਮੀ ਬਾਰਿਸ਼ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ |
ਪਿਛਲੀ ਖ਼ਬਰ ਜਲੰਧਰ ਦਿਹਾਤੀ ਪੁਲਿਸ ਦੇ ਈ. ਆਰ. ਐੱਸ. ਦੇ ਡਾਇਲ 112 ਫਲੀਟ 'ਚ ਹੋਰ 16 ਨਵੀਆਂ ਗੱਡੀਆਂ ਹੋਈਆਂ ਸ਼ਾਮਿਲ ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚਲਦੇ ਰਾਜ ਨਗਰ 'ਚ ਚੱਲੀਆਂ ਗੋਲੀਆਂ, ਇਕ ਮੁਲਜ਼ਮ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।