11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡਾ. ਕੁਲਾਰ ਓਬੈਸਿਟੀ ਐਂਡ ਮੈਟਾਬੋਲਿਕ ਸਰਜਰੀ ਸੁਸਾਇਟੀ ਆਫ਼ ਇੰਡੀਆ ਦੇ ਬਣੇ ਪ੍ਰਧਾਨ

ਅਜੀਤ ਡੈਸਕ 03-04-2026
ਬੀਜਾ, 2 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਲੁਧਿਆਣਾ ਜ਼ਿਲ੍ਹਾ ਅਧੀਨ ਆਉਂਦੇ ਸ਼ੇਰਸ਼ਾਹ ਸੂਰੀ ਮਾਰਗ 'ਤੇ ਸਥਿਤ ਕੁਲਾਰ ਹਸਪਤਾਲ ਬੀਜਾ (ਖੰਨਾ) ਸੈਂਟਰ ਆਫ਼ ਐਕਸੀਲੈਂਸ ਦੇ ਡਾਇਰੈਕਟਰ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਮੋਟਾਪੇ ਦੇ ਮਰੀਜ਼ਾਂ ਦੇ ਇਲਾਜ ਵਿਚ ਭਾਰਤ ਹੀ ਨਹੀਂ ਸਗੋਂ ਸੰਸਾਰ ਪੱਧਰ 'ਤੇ ਕਾਬਲੀਅਤ ਚਰਚੇ ਕਿਸੇ ਤੋਂ ਛੁਪੇ ਹੋਏ ਨਹੀਂ, ਜਿਸ ਕਰਕੇ ਅੱਜ ਜਦੋਂ ਵੀ ਮੋਟਾਪੇ ਦੇ ਇਲਾਜ ਦੀ ਗੱਲ ਚਲਦੀ ਹੈ ਤਾਂ ਆਪ ਮੁਹਾਰੇ ਹੀ ਡਾਕਟਰ ਕੁਲਾਰ ਦਾ ਨਾਂਅ ਬੜੇ ਹੀ ਫ਼ਖ਼ਰ ਨਾਲ ਲਿਆ ਜਾਂਦਾ ਹੈ | ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਪ੍ਰਮੁੱਖ ਬੈਰੀਐਟਿ੍ਕ ਸਰਜਨ ਡਾ. ਕੇ. ਐਸ. ਕੁਲਾਰ ਨੂੰ ਰਾਸ਼ਟਰੀ ਮੋਟਾਪਾ ਸਰਜਨ ਸੁਸਾਇਟੀ (ਓ. ਐਸ. ਐਸ. ਆਈ.) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜੋ ਦੇਸ਼ ਵਿਚ ਬੈਰੀਐਟਿ੍ਕ ਅਤੇ ਮੈਟਾਬੋਲਿਕ ਸਰਜਨਾਂ ਦੀ ਸਿਖਲਾਈ ਰਾਸ਼ਟਰੀ ਸੰਸਥਾ ਹੈ | ਡਾ. ਕੁਲਾਰ ਪਹਿਲਾਂ ਵਰਲਡ ਮਿੰਨੀ ਗੈਸਟਿ੍ਕ ਬਾਈਪਾਸ ਸਰਜਨਜ਼ ਫੈਡਰੇਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ | ਇਹ ਉਪਲਬਧੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਡਾ. ਕੁਲਾਰ ਪੰਜਾਬ ਤੋਂ ਪਹਿਲੇ ਸਰਜਨ ਹਨ ਜੋ ਓ. ਐਸ. ਐਸ. ਆਈ. ਦੇ ਪ੍ਰਧਾਨ ਬਣੇ ਹਨ | ਮੋਟਾਪੇ ਤੇ ਮੈਟਾਬੋਲਿਕ ਸਰਜਰੀ ਦੇ ਖੇਤਰ ਵਿਚ ਅਗਵਾਈ ਕਰਦੇ ਹੋਏ ਡਾ. ਕੁਲਾਰ ਨੇ ਸਰਜਰੀ ਦੀਆਂ ਤਕਨੀਕਾਂ ਨੂੰ ਅੱਗੇ ਵਧਾਉਣ, ਨੌਜਵਾਨ ਸਰਜਨਾਂ ਨੂੰ ਸਿੱਖਿਅਤ ਕਰਨ ਅਤੇ ਮੋਟਾਪੇ ਨੂੰ ਇੱਕ ਗੰਭੀਰ ਲੰਬੇ ਸਮੇਂ ਦੀ ਬਿਮਾਰੀ ਵਜੋਂ ਜਾਗਰੂਕ ਕਰਨ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ | ਇਸ ਮੌਕੇ ਡਾ. ਕੁਲਾਰ ਨੇ ਕਿਹਾ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਵੱਡੀ ਮਾਣ ਦੀ ਗੱਲ ਹੈ ਕਿ ਮੈਂ ਓ. ਐੱਸ. ਐੱਸ. ਆਈ. ਸੰਸਥਾ ਦੀ ਅਗਵਾਈ ਕਰ ਰਿਹਾ ਹਾਂ | ਮੇਰਾ ਧਿਆਨ ਅਕਾਦਮਿਕ ਉਤਕਿ੍ਸ਼ਟਤਾ ਨੂੰ ਮਜ਼ਬੂਤ ਕਰਨ, ਅੰਤਰਰਾਸ਼ਟਰੀ ਸਹਿਯੋਗ ਵਧਾਉਣ ਅਤੇ ਭਾਰਤ ਭਰ ਵਿਚ ਸੁਰੱਖਿਅਤ ਅਤੇ ਸੰਪੂਰਨ ਮੋਟਾਪਾ ਇਲਾਜ ਦੀ ਪਹੁੰਚ ਯਕੀਨੀ ਬਣਾਉਣ 'ਤੇ ਰਹੇਗਾ |
ਪਿਛਲੀ ਖ਼ਬਰ ਕੌਂਸਲਰ 'ਤੇ ਵਿਆਹ ਸਮਾਗਮ ਦੌਰਾਨ ਹਮਲੇ ਦੇ ਦੋਸ਼, ਕੇਸ ਦਰਜ ਅਗਲੀ ਖ਼ਬਰ ਡਾ. ਕੁਲਾਰ ਓਬੈਸਿਟੀ ਐਂਡ ਮੈਟਾਬੋਲਿਕ ਸਰਜਰੀ ਸੁਸਾਇਟੀ ਆਫ਼ ਇੰਡੀਆ ਦੇ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।