17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਦਿੱਲੀ ਹਾਰਸ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ <br/>

ਅਜੀਤ ਡੈਸਕ 02-04-2026
ਜਲੰਧਰ, 1 ਅਪ੍ਰੈਲ (ਡਾ.ਜਤਿੰਦਰ ਸਾਬੀ)-ਪੰਜਾਬ ਪੁਲਿਸ ਦੀ ਘੋੜ ਸਵਾਰੀ ਟੀਮ ਨੇ ਜਿਸ 'ਚ ਇੰਦਰਬੀਰ ਸਿੰਘ ਆਪਣੇ ਘੋੜੇ ਕਵਿਤਾ, ਏ. ਐਸ. ਆਈ. ਜਰਮਨਜੀਤ ਸਿੰਘ ਨੇ ਆਪਣੇ ਘੋੜੇ ਬਾਦਲ, ਹੌਲਦਾਰ ਜਤਿੰਦਰ ਸਿੰਘ ਨੇ ਆਪਣੇ ਘੋੜੇ ਰਾਧਾ ਤੇ ਸਿਪਾਹੀ ਵਿਸ਼ਾਲ ਕੁਮਾਰ ਨੇ ਆਪਣੇ ਘੋੜੇ ਵਿਰਾਟ ਨਾਲ ਪੁਲਿਸ ਸ਼ੋਅ ਜੰਪਿੰਗ (ਨਾਰਮਲ) ਮੁਕਾਬਲੇ ਜੋ ਦਿੱਲੀ ਹਾਰਸ਼ ਸ਼ੋਅ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਜਿੱਤਿਆ | ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਘੋੜ ਸਵਾਰਾਂ ਨੇ ਸ਼ੋਅ ਜੰਪਿਗ ਫਾਲਟ ਐਂਡ ਆਊਟ 'ਚੋਂ ਸੀਨੀਅਰ ਸਿਪਾਹੀ ਵਿਸ਼ਾਲ ਕੁਮਾਰ ਦੇ ਘੋੜੇ ਵਿਰਾਟ ਨੇ ਸੋਨ ਤਗਮਾ, ਇੰਦਰਬੀਰ ਸਿੰਘ ਡੀ. ਆਈ. ਜੀ. (ਆਈ. ਪੀ. ਐਸ.) ਨੇ ਹਾਰਸ ਸ਼ੋਅ ਟਾਈਮ 'ਚੋਂ ਚਾਂਦੀ ਦਾ ਤਗਮਾ, ਏ. ਐਸ. ਆਈ. ਜਰਮਨਜੀਤ ਸਿੰਘ ਦੇ ਘੋੜੇ ਬਾਦਲ ਨੇ ਕਾਂਸੀ ਦਾ ਤਗਮਾ, ਹੌਲਦਾਰ ਜਤਿੰਦਰ ਸਿੰਘ ਦੇ ਘੋੜੇ ਰਾਧਾ ਨੇ ਚੌਥਾ ਸਥਾਨ ਹਾਸਿਲ ਕੀਤਾ |

ਪਿਛਲੀ ਖ਼ਬਰ ਲੋਹੀਆਂ ਦੇ ਜਲੰਧਰ ਪਬਲਿਕ ਸਕੂਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਬਾਲਾਜੀ ਦੀ ਚੌਂਕੀ 4 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।