17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਿੱਧ ਜੋਗੀ ਬਾਬਾ ਬਾਲਕ ਨਾਥ ਦੇ ਦਰਬਾਰ ਲਈ ਸੰਗਤਾਂ ਰਵਾਨਾ

ਅਜੀਤ ਡੈਸਕ 02-04-2026
ਜਮਸ਼ੇਰ ਖਾਸ, 1 ਅਪ੍ਰੈਲ (ਹਰਵਿੰਦਰ ਕੁਮਾਰ) ਚੇਤ ਦੇ ਮਹੀਨੇ ਵਿੱਚ ਵਿਸ਼ਵ ਪ੍ਰਸਿੱਧ ਮੰਦਰ ਸਿੱਧ ਜੋਗੀ ਬਾਬਾ ਬਾਲਕ ਨਾਥ ਦਿਓਟ ਸਿੱਧ (ਹਿਮਾਚਲ ਪ੍ਰਦੇਸ਼) ਦੀ ਯਾਤਰਾ ਲਈ ਅੱਜ ਪਿੰਡ ਨਾਨਕ ਪਿੰਡੀ ਤੋਂ ਸਲਾਨਾ ਸੰਗਤਾਂ ਯਾਤਰਾ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਈਆਂ¢ ਇਸ ਯਾਤਰਾ ਦÏਰਾਨ ਸੇਵਾਦਾਰ ਨਸੀਬ ਚੰਦ ਅਤੇ ਬਲਵੀਰ ਸਿੰਘ ਦੀ ਦੇਖ ਰੇਖ ਹੇਠ ਪਹਿਲਾਂ ਪੀਰ ਨਿਗਾਹ ਦਰਬਾਰ ਵਿਖੇ ਨਤਮਸਤਕ ਹੋਣਗੀਆਂ ਅਤੇ ਉਸ ਤੋਂ ਬਾਅਦ ਸੰਗਤਾਂ ਸ਼ਾਹ ਤਲਾਈਆਂ ਵਿਖੇ ਬਾਬਾ ਜੀ ਦੇ ਧੂਣੇ ਦੇ ਦਰਸ਼ਨ ਕਰਨਗੀਆਂ ਅਤੇ ਫਿਰ ਦਿਓਟ ਸਿੱਧ ਬਾਬਾ ਜੋਗੀ ਬਾਲਕ ਨਾਥ ਦੇ ਮੰਦਰ ਵਿਖੇ ਮੱਥਾ ਟੇਕਣਗੀਆਂ¢ ਇਹ ਯਾਤਰਾ ਬਾਬਾ ਸਿੱਧ ਜੋਗੀ ਬਾਲਕ ਨਾਥ ਮੰਦਰ ਤੋਂ ਨਤਮਸਤਕ ਹੋ ਕੇ ਵਾਪਸ ਰਵਾਨਾ ਹੋਵੇਗੀ ਅਤੇ 3 ਅਪ੍ਰੈਲ ਸ਼ਾਮ ਨੂੰ ਆਪਣਾ ਯਾਤਰਾ ਪੂਰੀ ਕਰਨ ਉਪਰੰਤ ਸੰਗਤਾਂ ਪਿੰਡ ਨਾਨਕ ਪਿੰਡੀ ਵਿਖੇ ਪਹੁੰਚਣਗੀਆਂ¢ ਇਸ ਮÏਕੇ ਸੰਗਤਾਂ 'ਚ ਸੁਖਦੇਵ ਰਾਮ, ਗੁਰਦਿੱਤ ਸਿੰਘ, ਪਵਨ ਕੁਮਾਰ ,ਡੀ ਜਸਮਨ ਜੱਖੂ ,ਧਰਮਵੀਰ, ਵੰਦਨਾ ਰਾਣੀ, ਜੋਤੀ ਬਾਲਾ, ਜੱਸੀ, ਹਰਮਨ ਜੱਖੂ ਵੰਸ਼, ਰਿਤਿਕਾ ਆਦਿ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਬਾਲਾਜੀ ਦੀ ਚੌਂਕੀ 4 ਨੂੰ <br/> ਅਗਲੀ ਖ਼ਬਰ ਕੇਅਰ ਫੋਰ ਆਰਟਿਜ਼ਮ ਫਾਊਾਡੇਸ਼ਨ ਅਤੇ ਜ਼ਿਲ੍ਹਾ ਸਪੈਸ਼ਲ ਉਲੰਪਿਕ ਐਸੋਸੀਏਸ਼ਨ ਜਲੰਧਰ ਵਲੋਂ ਆਰਟਿਜ਼ਮ ਕਰਨੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।