20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕਈ ਠੇਕੇਦਾਰਾਂ ਵਲੋਂ ਉੱਚੇ ਨਹੀਂ ਕੀਤੇ ਜਾਂਦੇ ਮੈਨਹੋਲ ਦੇ ਢੱਕਣ

ਅਜੀਤ ਡੈਸਕ 10-03-2026
ਪਿਛਲੀਆਂ ਕਾਂਗਰਸ ਸਰਕਾਰਾਂ ਦੇ ਕਾਰਜਕਾਲ 'ਚ ਵੀ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਵਲੋਂ ਕਈ ਬਾਰ ਬਿਲਡਿੰਗ ਵਿਭਾਗ ਦੇ ਅਫ਼ਸਰਾਂ ਤੇ ਠੇਕੇਦਾਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਕਿ ਜਦੋਂ ਸੜਕਾਂ ਨਵੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਮੇਨਹੋਲ ਉੱਚੇ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ | ਇਨ੍ਹਾਂ ਹਦਾਇਤਾਂ ਦੀ ਸਾਰਿਆਂ ਵਲੋਂ ਪਾਲਣਾ ਨਹੀਂ ਕੀਤੀ ਜਾਂਦੀ ਸੀ, ਜਿਸ ਕਰਕੇ ਅਜੇ ਵੀ ਸ਼ਹਿਰ ਦੀਆਂ ਕਈ ਸੜਕਾਂ ਹੇਠਾਂ ਸਾਲਾਂ ਪੁਰਾਣੇ ਮੇਨਹੋਲ ਦੱਬੇ ਪਏ ਹਨ | ਮੇਨਹੋਲ ਦੇ ਦੱਬੇ ਹੋਣ ਕਰਕੇ ਸੀਵਰਾਂ ਦੀ ਸਫ਼ਾਈ ਨਹੀਂ ਹੁੰਦੀ, ਜਿਸ ਕਰਕੇ ਸੀਵਰੇਜ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ | ਅਜੇ ਵੀ ਸ਼ਹਿਰ ਦੀਆਂ ਕਈ ਥਾਵਾਂ 'ਤੇ ਮੇਨਹੋਲ ਨੀਵੇਂ ਹਨ ਜਾਂ ਦੱਬੇ ਪਏ ਹਨ | ਕਈ ਸੜਕਾਂ 'ਤੇ ਮੇਨਹੋਲ ਨੀਵੇਂ ਹੋਣ ਕਰਕੇ ਕਈ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਰਹੇ ਹਨ |

ਪਿਛਲੀ ਖ਼ਬਰ ਬਾਬਾ ਪੂਰਨ ਸਿੰਘ ਦੀ 13ਵੀਂ ਬਰਸੀ ਮੌਕੇ ਧਾਰਮਿਕ ਦੀਵਾਨ ਸਜਾਏ ਅਗਲੀ ਖ਼ਬਰ ਮਹਾਂਵੀਰ ਮਾਰਗ 'ਤੇ ਸੜਕ ਨਿਰਮਾਣ ਦੌਰਾਨ 10 ਸਾਲ ਬਾਅਦ ਲੱਭੇ ਦੱਬੇ ਹੋਏ ਮੈਨਹੋਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।