24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਵਾਂ ਪਿੰਡ ਖਾਲੇਵਾਲ 'ਚ ਮਾ. ਅਜੀਤ ਸਿੰਘ ਦੀ ਯਾਦ ਵਿਚ ਅੱਖਾਂ ਦੀ ਜਾਂਚ ਤੇ ਜਨਰਲ ਕੈਂਪ ਅੱਜ-ਇੰਜੀ: ਪਰਮਪਾਲ ਸਿੰਘ

ਅਜੀਤ ਡੈਸਕ 08-03-2026
ਲੋਹੀਆਂ ਖਾਸ, 7 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਮਾਜ ਸੇਵਾ ਨੂੰ ਪ੍ਰਣਾਏ ਮਾ. ਅਜੀਤ ਸਿੰਘ ਦੀ ਯਾਦ 'ਚ ਬਣਾਏ ਗਏ ਮਾਸਟਰ ਅਜੀਤ ਸਿੰਘ ਵੈਲਫੇਅਰ ਟਰੱਸਟ ਨਵਾਂ ਪਿੰਡ ਖਾਲੇਵਾਲ ਵਲੋਂ ਪਹਿਲਾ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ, ਜਨਰਲ ਕੈਂਪ ਤੇ ਹੱਡੀਆਂ ਦੀਆਂ ਬਿਮਾਰੀਆਂ ਦਾ ਕੈਂਪ 8 ਮਾਰਚ ਨੂੰ ਸਰਕਾਰੀ ਹਾਈ ਸਕੂਲ ਨਵਾਂ ਪਿੰਡ ਖਾਲੇਵਾਲ ਵਿਖੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਟਰੱਸਟ ਦੇ ਬੁਲਾਰੇ ਇੰਜੀ: ਪਰਮਪਾਲ ਸਿੰਘ ਤੇ ਹੋੋਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਪਿਮਸ ਹਸਪਤਾਲ ਜਲੰਧਰ ਤੋਂ ਤਜਰਬੇਕਾਰ ਡਾਕਟਰਾਂ ਦੀ ਟੀਮ ਜਾਂਚ ਕਰਨ ਵਾਸਤੇ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਕੈਂਪ ਦੌਰਾਨ ਜਾਂਚ ਕੀਤੇ ਜਿਹੜੇ ਮਰੀਜ਼ਾਂ ਕੋਲ ਆਯੁਸ਼ਮਾਨ ਕਾਰਡ ਹੈ ਅਤੇ ਉਹ ਚੂਲਾ ਤੇ ਗੋਡਾ ਬਦਲਾਉਣਾ ਚਾਹੁੰਦੇ ਹੋਣ ਜਾਂ ਪਿੱਤੇ ਦੀ ਪੱਥਰੀ ਸਮੇਤ ਹਰ ਤਰ੍ਹਾਂ ਦੇ ਉਪਰੇਸ਼ਨ ਕਰਵਾਉਣਾ ਚਾਹੁੰਦੇ ਹੋਣ ਉਹ ਵੀ ਪਿਮਸ ਹਸਪਤਾਲ ਜਲੰਧਰ ਵਿਖੇ ਕੀਤੇ ਜਾਣਗੇ |
ਪਿਛਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ 'ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਪਵਨ ਟੀਨੂੰ ਨੇ ਅਲਾਵਲਪੁਰ ਦੇ ਵਿਕਾਸ ਕਾਰਜਾਂ ਲਈ 75 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।