23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦ ਗੁਰੂਕੁਲ ਸਕੂਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਅਜੀਤ ਡੈਸਕ 08-03-2026
ਜਲੰਧਰ, 7 ਮਾਰਚ (ਪਵਨ ਖਰਬੰਦਾ)-ਦ ਗੁਰੂਕੁਲ ਸਕੂਲ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਇਕ ਵਿਸ਼ੇਸ਼ ਸਭਾ ਕਰਵਾਈ ਗਈ, ਜਿਸ 'ਚ ਵਿਦਿਆਰਥੀਆਂ ਨੇ ਭਾਸ਼ਨ, ਕਵਿਤਾ ਉਚਾਰਨ ਤੇ ਸਮੂਹ ਗਾਨ ਰਾਹੀਂ ਨਾਰੀ ਸ਼ਕਤੀ ਦਾ ਸਨਮਾਨ ਕੀਤਾ | ਇਸ ਮੌਕੇ ਸਾਰੀਆਂ ਜਮਾਤਾਂ ਵਿਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਮਹਿਲਾਵਾਂ ਦੇ ਸਮਾਜ ਵਿਚ ਪਾਏ ਗਏ ਯੋਗਦਾਨ ਤੇ ਪ੍ਰੇਰਨਾ ਨੂੰ ਪੋਸਟਰ ਵਲੋਂ ਦਰਸਾਇਆ ਗਿਆ | ਸਕੂਲ ਡਾਇਰੈਕਟਰ ਸ੍ਰੀਮਤੀ ਸੁਸ਼ਮਾ ਹਾਂਡਾ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਮਹਿਲਾਵਾਂ ਸਮਾਜ ਦੀ ਰੀੜ੍ਹ ਹਨ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਾਧਾ ਗੱਖੜ ਨੇ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਤੇ ਸਾਨੂੰ ਸਮਾਜ ਵਿਚ ਉਨ੍ਹਾਂ ਦੇ ਮਹਾਨ ਯੋਗਦਾਨ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਬੀਬੀ ਰਣਜੀਤ ਕੌਰ ਵਲੋਂ ਦੋਹਤੀ ਸਾਹਿਬ ਕੌਰ ਦੇ ਜਨਮ ਦਿਨ ਮੌਕੇ ਸਰਕਾਰੀ ਸਕੂਲ ਕਾਕੜ ਕਲਾਂ ਨੂੰ ਵਾਟਰ ਕੂਲਰ ਭੇਟ ਅਗਲੀ ਖ਼ਬਰ ਨੂਰਮਹਿਲ ਦੇ ਪੁਰਾਣੇ ਮੰਦਰ 'ਚ ਬੋਹੜ ਤੇ ਪਿੱਪਲ ਦੇ ਦਰੱਖਤ ਕੱਟਣ ਨੂੰ ਲੈ ਕੇ ਲਿਖਤੀ ਸ਼ਿਕਾਇਤ ਦੇ ਬਾਵਜੂਦ ਕੋਈ ਵੀ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।