11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਿਊ ਇੰਦਰਾ ਕਾਲੋਨੀ 'ਚ ਪਾਣੀ ਵਾਲੀ ਮੋਟਰ ਦਾ ਨਹੀਂ ਹੋਇਆ ਕੁਨੈੱਕਸ਼ਨ

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਸ਼ਿਵ)- ਵਾਰਡ ਨੰਬਰ 1 ਵਿਚ 8 ਮਹੀਨੇ ਪਹਿਲਾਂ ਪਾਣੀ ਵਾਲੀ ਮੋਟਰ ਦਾ ਉਦਘਾਟਨ ਤਾਂ ਕਰ ਲਿਆ ਗਿਆ ਸੀ ਪਰ ਉਸ ਨੂੰ ਅੱਜ ਤੱਕ ਕੁਨੈਕਸ਼ਨ ਨਹੀਂ ਕੀਤਾ ਗਿਆ ਜਿਸ ਕਰਕੇ ਲੋਕਾਂ ਨੂੰ ਹੁਣ ਪਾਣੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀ ਤੇ ਸਮਾਜ ਸੇਵਕ ਸੰਤੋਸ਼ ਬਿਲਾਨੀ ਨੇ ਕਿਹਾ ਨਗਰ ਨਿਗਮ ਕੋਲ ਮੰਗ ਕੀਤੀ ਗਈ ਸੀ ਕਿ ਪਾਣੀ ਦੀ ਕਿੱਲਤ ਹੈ | ਇੰਦਰਾ ਕਾਲੋਨੀ ਵਿਚ ਇਸ ਕਾਰਨ ਨਗਰ ਨਿਗਮ ਨੇ ਪਾਣੀ ਵਾਲੀ ਮੋਟਰ ਦਾ ਲਗਾ ਦਿੱਤੀ ਸੀ ਪਰ ਉਸ ਦਾ ਕਨੈੱਕਸ਼ਨ ਕਰਨਾ ਭੁੱਲ ਗਏ | ਅਜੇ ਤੱਕ ਇਸ ਦਾ ਫ਼ੈਸਲਾ ਨਹੀਂ ਹੋ ਸਕਿਆ ਕਿ ਇਹ ਕੁਨੈਕਸ਼ਨ ਕਿਸ ਵਲੋਂ ਕਰਵਾਇਆ ਜਾਣਾ ਹੈ | ਗਰਮੀ ਵਧਣ ਨਾਲ ਪਾਣੀ ਦੀ ਮੰਗ ਵੀ ਵੱਧ ਗਈ ਹੈ | ਪਹਿਲੀ ਪੁਰਾਣੀ ਲੱਗੀ ਹੋਈ ਮੋਟਰ ਪੂਰਾ ਪਾਣੀ ਨਹੀਂ ਚੁੱਕਦੀ ਹੈ ਜਿਸ ਨਾਲ ਕਾਲੋਨੀ ਵਿਚ ਪਾਣੀ ਦੀ ਕਮੀ ਆ ਗਈ ਹੈ | ਜਿੱਥੇ ਅੱਜ ਮੋਟਰ ਲੱਗੀ ਹੋਈ ਹੈ ਉਸ ਦਾ ਕਨੈੱਕਸ਼ਨ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਪਾਣੀ ਸਪਲਾਈ ਮਿਲੇਗੀ | ਕਲੋਨੀ ਵਾਲਿਆਂ ਨੇ ਨਗਰ ਨਿਗਮ ਦੇ ਖ਼ਿਲਾਫ਼ ਰੋਸ ਜ਼ਾਹਿਰ ਕੀਤਾ | ਸੰਤੋਸ਼ ਬਿਲਾਨੀ ਨੇ ਕਿਹਾ ਕਿ ਜੇਕਰ ਸੋਮਵਾਰ ਤੱਕ ਪਾਣੀ ਵਾਲੀ ਮੋਟਰ ਦਾ ਕਨੈੱਕਸ਼ਨ ਨਾ ਕੀਤਾ ਗਿਆ ਤਾਂ ਮੰਗਲਵਾਰ ਨੂੰ ਨਗਰ ਨਿਗਮ ਮੇਨ ਦਫਤਰ ਜਾ ਕੇ ਮੇਅਰ ਅਤੇ ਕਮਿਸ਼ਨਰ ਨੂੰ ਇਸ ਬਾਰੇ ਸ਼ਿਕਾਇਤ ਕਰਨਗੇ ਕਿ ਜੋਨ ਦੇ ਅਫ਼ਸਰ ਉਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ | ਇਸ ਮÏਕੇ ਸ਼ੰਕਰ ਲਾਲ, ਸੰਜੂ ਰਾਮ, ਸਾਜਨ, ਰਾਮ ,ਸੁਨੀਲ, ਕਰਨ ਅਤੇ ਹੋਰ ਵੀ ਲੋਕ ਹਾਜਰ ਸਨ |
ਪਿਛਲੀ ਖ਼ਬਰ ਅਸ਼ਵਨ ਭੱਲਾ ਸਾਥੀਆਂ ਸਮੇਤ ਯੂਥ ਕਾਂਗਰਸ ਦੇ ਸੱਤਿਆਗ੍ਰਹਿ 'ਚ ਹੋਏ ਸ਼ਾਮਿਲ ਅਗਲੀ ਖ਼ਬਰ ਭਗਵਾਨ ਵਾਲਮੀਕਿ, ਡਾ. ਅੰਬੇਡਕਰ, ਲਵ ਕੁਸ਼ ਚੌਕਾਂ ਦਾ ਨਵੀਨੀਕਰਨ ਨਾ ਕਰਨ 'ਤੇ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।