11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਚਿੱਤਰ ਸਿੰਘ ਕੋਹਾੜ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਕਰਤਾਰਪੁਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ

ਅਜੀਤ ਡੈਸਕ 06-03-2026
ਜਲੰਧਰ, 5 ਮਾਰਚ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸ. ਬਚਿੱਤਰ ਸਿੰਘ ਕੋਹਾੜ ਵਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਵਲੋਂ ਇਹ ਨਿਯੁਕਤੀਆਂ ਹਲਕਾ ਕਰਤਾਰਪੁਰ ਦੇ ਇੰਚਾਰਜ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੀ ਸਿਫਾਰਿਸ਼ ਅਤੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਕੀਤੀਆਂ ਗਈਆਂ ਹਨ | ਇਸ ਮੌਕੇ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ 'ਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਣਜੀਤ ਸਿੰਘ ਕਾਹਲੋਂ ਵੀ ਸ਼ਾਮਿਲ ਹਨ, ਜਿਨ੍ਹਾਂ ਕਰਤਾਰਪੁਰ ਸਰਕਲ ਦਾ ਪ੍ਰਧਾਨ ਬਣਾਇਆ ਗਿਆ ਹੈ | ਇਸੇ ਤਰ੍ਹਾਂ ਕਰਤਾਰਪੁਰ ਸ਼ਹਿਰੀ ਦਾ ਪ੍ਰਧਾਨ ਸੇਵਾ ਸਿੰਘ, ਪਚਰੰਗਾ ਦਾ ਹਰਬੁਲਿੰਦਰ ਸਿੰਘ ਬੋਲੀਨਾ, ਰਹੀਮਪੁਰ ਦਾ ਰਤਨ ਸਿੰਘ ਟਿਵਾਣਾ, ਆਲਮਪੁਰ ਬੱਕਾ ਦਾ ਸਰਦੂਲ ਸਿੰਘ ਬੂਟਾ, ਮਕਸੂਦਾਂ ਦਾ ਸਤਨਾਮ ਸਿੰਘ ਮਿੰਟੂ, ਮੰਡ ਦਾ ਜਸਵੰਤ ਸਿੰਘ ਪੱਪੂ ਗਾਖਲ, ਲਾਂਬੜਾ ਤੇ ਸੁਰਿੰਦਰ ਸਿੰਘ ਛਿੰਦਾ ਹੁਸੈਨਪੁਰ ਅਤੇ ਜੰਡੂਸਿੰਘਾ ਦਾ ਮਨੋਹਰ ਸਿੰਘ ਸਰਮਸਤਪੁਰ ਨੂੰ ਪ੍ਰਧਾਨ ਬਣਾਇਆ ਗਿਆ ਹੈ | ਇਸ ਮੌਕੇ ਸ. ਬਚਿੱਤਰ ਸਿੰਘ ਕੋਹਾੜ ਨੇ ਨਵ ਨਿਯੁਕਤ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਆਪੋ-ਆਪਣੇ ਸਰਕਲਾਂ 'ਚ ਹਲਕਾ ਇੰਚਾਰਜ ਦੀ ਸਲਾਹ ਨਾਲ ਅਹੁਦੇਦਾਰ ਨਿਯੁਕਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ | ਇਸ ਦੇ ਨਾਲ ਹੀ ਸਰਕਲ ਪ੍ਰਧਾਨਾਂ ਨੂੰ ਆਪੋ ਆਪਣੇ ਸਰਕਲ 'ਚ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨ ਲਈ ਵੀ ਕਿਹਾ ਗਿਆ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ. ਗੁਰਨੇਕ ਸਿੰਘ ਢਿੱਲੋਂ ਨੇ ਹਲਕਾ ਕਰਤਾਰਪੁਰ ਦੇ ਨਵ ਨਿਯੁਕਤ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਕਿ ਨਵੇਂ ਬਣੇ ਸਰਕਲ ਪ੍ਰਧਾਨ ਹਲਕੇ 'ਚ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀ ਨਾਲ ਕੰਮ ਕਰਨਗੇ |
ਪਿਛਲੀ ਖ਼ਬਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਦਕੋਹਾ ਨੇ ਲੰਗਰ ਲਗਾਇਆ ਅਗਲੀ ਖ਼ਬਰ ਐਲ. ਪੀ. ਯੂ. ਵਲੋਂ 'ਉਡਾਓ ਇਕ ਮੁੱਠੀ ਗੁਲਾਲ ਸ਼ਹੀਦੋਂ ਕੇ ਨਾਮ' ਹੋਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।