12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਐਕਟਿਵਾ 'ਤੇ ਬੱਚਿਆਂ ਨਾਲ ਜਾ ਰਹੀ ਮਹਿਲਾ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ, ਮੌਕੇ 'ਤੇ ਮੌਤ

ਅਜੀਤ ਡੈਸਕ 06-03-2026
ਮਕਸੂਦਾਂ, 5 ਮਾਰਚ (ਸੌਰਵ ਮਹਿਤਾ)-ਜਲੰਧਰ ਦੇ ਫੋਕਲ ਪੁਆਇੰਟ ਚੌਕ 'ਤੇ ਉਸ ਸਮੇਂ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਦੋਂ ਐਕਟਿਵਾ 'ਤੇ ਆਪਣੇ ਬੱਚਿਆਂ ਨਾਲ ਜਾ ਰਹੀ ਇਕ ਮਹਿਲਾ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ | ਹਾਦਸੇ ਦੌਰਾਨ ਮਹਿਲਾ ਸੜਕ 'ਤੇ ਡਿੱਗ ਗਈ ਅਤੇ ਟਰੱਕ ਦੇ ਟਾਇਰ ਉਸ ਦੇ ਉੱਪਰੋਂ ਲੰਘ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨਾਲ ਬੈਠੇ ਦੋਵੇਂ ਬੱਚੇ ਕਿਸਮਤ ਨਾਲ ਬਚ ਗਏ | ਮਿ੍ਤਕ ਮਹਿਲਾ ਦੀ ਪਹਿਚਾਨ ਸੁਖਵਿੰਦਰ ਕੌਰ ਵਜੋਂ ਹੋਈ ਹੈ ਜੋ ਰੰਧਾਵਾ ਮਸੰਦਾਂ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ | ਮਿਲੀ ਜਾਣਕਾਰੀ ਮੁਤਾਬਿਕ ਸੁਖਵਿੰਦਰ ਕੌਰ ਆਪਣੇ ਬੱਚਿਆਂ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਕੱਪੜੇ ਲੈਣ ਲਈ ਘਰੋਂ ਨਿਕਲੀ ਸੀ | ਜਦੋਂ ਉਹ ਫੋਕਲ ਪਾਇੰਟ ਚੌਕ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਲੱਗਣ ਨਾਲ ਉਹ ਐਕਟਿਵਾ ਸਮੇਤ ਸੜਕ 'ਤੇ ਡਿੱਗ ਪਈ ਅਤੇ ਇਸ ਦੌਰਾਨ ਟਰੱਕ ਦੇ ਟਾਇਰ ਉਸ ਦੇ ਉੱਪਰੋਂ ਲੰਘ ਗਏ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ ਅਤੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ | ਗੁੱਸੇ 'ਚ ਆਏ ਲੋਕਾਂ ਨੇ ਤੁਰੰਤ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਚੌਕੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਟਰੱਕ ਚਾਲਕ ਨੂੰ ਆਪਣੀ ਹਿਰਾਸਤ 'ਚ ਲੈ ਲਿਆ | ਪੁਲਿਸ ਵਲੋਂ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਗਿਆ | ਪੁਲਿਸ ਨੇ ਮੌਕੇ ਦੀ ਕਾਰਵਾਈ ਪੂਰੀ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ | ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ | ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ |
ਪਿਛਲੀ ਖ਼ਬਰ 522 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ 15 ਫੁੱਟ ਗਹਿਰੇ ਟੋਏ 'ਚ ਜੇ.ਸੀ.ਬੀ. ਡਿੱਗੀ, ਮਜ਼ਦੂਰ ਦੀ ਮੌਤ, 2 ਸਾਥੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।