26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅੰਮਿ੍ਤਸਰ-ਜਾਮਨਗਰ ਸੜਕ ਨੂੰ ਪਿੱਲਰਾਂ 'ਤੇ ਬਣਵਾਉਣ ਲਈ ਕਈ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਸੜਕ ਦਾ ਕੰਮ ਰੁਕਵਾਇਆ ਜੇ ਪ੍ਰਸ਼ਾਸਨ ਨੇ ਸਾਡੀ ਨਾ ਸੁਣੀ ਤਾਂ ਸੰਘਰਸ਼ ਕਰਾਂਗੇ : ਇਲਾਕਾ ਨਿਵਾਸੀ <br/>

ਲੋਹੀਆਂ ਚੋਂ ਲੰਘਦੀ ਅੰਮਿ੍ਤਸਰ ਤੋਂ ਜਾਮਨਗਰ ਸੜਕ ਨੂੰ ਮਿੱਟੀ ਦੀ ਥਾਂ ਪਿੱਲਰਾਂ 'ਤੇ ਬਣਾਉਣ ਦੀ ਮੰਗ ਕਰਦੇ ਹੋਏ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਸੰਮਤੀ ਮੈਂਬਰ ਸੰਤੋਖ ਸਿੰਘ ਦੋਨੇਵਾਲ, ਸਰਪੰਚ ਅਵਤਾਰ ਸਿੰਘ ਦੋਨੇਵਾਲ ਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 24-02-2026
ਲੋਹੀਆਂ ਖਾਸ, 23 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) - ਸਾਡੇ ਵੱਲੋਂ ਵੱਖ-ਵੱਖ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਦਿੱਤੇ ਗਏ ਮੰਗ ਪੱਤਰਾਂ ਅਤੇ ਚਿਤਾਵਨੀਆਂ ਦੇ ਬਾਵਜੂਦ ਅੰਮਿ੍ਤਸਰ-ਜਾਮਨਗਰ ਸੜਕ ਨੂੰ ਲੋਹੀਆਂ ਨੇੜੇ ਤੋਂ ਚਿੱਟੀ ਵੇਂਈ ਤੱਕ ਮਿੱਟੀ 'ਤੇ ਹੀ ਬਣਾਇਆ ਜਾ ਰਿਹਾ ਹੈ, ਜਿਸ ਨੂੰ ਅਸੀਂ ਨਹੀਂ ਬਣਨ ਦਿਆਂਗੇ, ਇਹ ਕਹਿੰਦਿਆਂ ਇਲਾਕੇ ਦੇ ਪ੍ਰਭਾਵਿਤ ਪਿੰਡਾਂ ਤੋਂ ਆਏ ਲੋਕਾਂ ਨੇ ਸੜਕ ਦੇ ਕੰਮ ਨੂੰ ਰੋਕ ਦਿੱਤਾ ਹੈ | ਅੰਮਿ੍ਤਸਰ-ਯਾਮਨਗਰ ਸੜਕ ਦੇ ਚਲਦੇ ਕੰਮ ਨੂੰ ਰੁਕਵਾਉਣ ਲਈ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਦੀ ਅਗਵਾਈ ਕਰ ਰਹੇ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ, ਲੋਹੀਆਂ ਦੇ ਬਲਾਕ ਸੰਮਤੀ ਮੈਂਬਰ ਸੰਤੋਖ ਸਿੰਘ ਦੋਨੇਵਾਲ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਢਾਡੀ ਤਰਲੋਕ ਸਿੰਘ ਤੋਹਫ਼ਾ, ਪਿਆਰਾ ਸਿੰਘ ਜਪਾਨੀ, ਸੈਕਟਰੀ ਲਖਵੀਰ ਸਿੰਘ ਕੰਗ ਤੇ ਹੋਰਾਂ ਨੇ ਕਿਹਾ ਕਿ ਪਹਿਲਾਂ ਤੋਂ ਹੀ ਬਰਸਾਤਾਂ ਵੇਲੇ ਡੁੱਬੇ ਰਹਿੰਦੇ ਸਾਡੇ ਇਲਾਕੇ ਲਈ ਇਹ ਸੜਕ ਇਲਾਕੇ ਨੂੰ ਹੋਰ ਡੋਬਣ ਲਈ ਵੱਡੀ ਕੰਧ ਸਾਬਤ ਹੋਵੇਗੀ, ਇਸ ਲਈ ਅਸੀਂ ਮਿੱਟੀ 'ਤੇ ਇਹ ਸੜਕ ਨਹੀਂ ਬਣਨ ਦਿਆਂਗੇ ਭਾਵੇਂ ਸਾਨੂੰ ਸੰਘਰਸ਼ ਕਿਉਂ ਨਾ ਲੜਨਾ ਪਵੇ | ਉਨ੍ਹਾਂ ਕਿਹਾ ਕਿ ਸਰਕਾਰ ਤੇ ਠੇਕੇਦਾਰ ਵੱਲੋਂ ਪਿੰਡਾਂ 'ਚੋਂ ਲੰਘਦੀ ਸਾਰੀ ਸੜਕ ਨੂੰ ਕੇਵਲ ਮਿੱਟੀ 'ਤੇ ਹੀ ਬਣਾਇਆ ਜਾ ਰਿਹਾ ਹੈ ਤੇ ਕਿਧਰੇ ਕਿਧਰੇ ਬਹੁਤ ਛੋਟੇ ਅਕਾਰ ਦੀਆਂ ਪੁਲੀਆਂ ਪਾ ਕੇ ਲੋਕਾਂ ਦੀਆਂ ਅੱਖਾਂ ਪੂੰਝੀਆਂ ਜਾ ਰਹੀਆਂ ਹਨ | ਇਸ ਮੌਕੇ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਤੋਂ ਬਾਅਦ ਠੇਕੇਦਾਰ ਦੇ ਕਰਿੰਦੇ ਤੇ ਅਧਿਕਾਰੀ ਜੇ.ਸੀ.ਬੀ. ਮਸ਼ੀਨ ਤੇ ਹੋਰ ਸਮਾਨ ਚੁੱਕਦੇ ਹੋਏ ਕੰਮ ਬੰਦ ਕਰਕੇ ਵਾਪਸ ਚਲੇ ਗਏ ਸਨ | ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਰਣਜੀਤ ਸਿੰਘ ਅਲੀਵਾਲ ਜਿਲ੍ਹਾ ਪ੍ਰਧਾਨ, ਪਿੰਡ ਫੁੱਲ, ਘੁੱਦੂਵਾਲ, ਨਵਾਂ ਪਿੰਡ ਦੋਨੇਵਾਲ, ਟੁਰਨਾ, ਅਲੀਵਾਲ, ਮਹਿਮੂਵਾਲ, ਖੋਸਾ, ਮੱਖੀ, ਸਿੰਧੜ, ਕੋਟਲੀ ਕੰਬੋਜ, ਕੰਗ ਕਲਾਂ ਸਮੇਤ ਹੋਰ ਪਿੰਡਾਂ ਦੇ ਆਮ ਲੋਕ ਅਤੇ ਕਿਸਾਨ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਉਮੇਸ਼ ਸ਼ਾਰਦਾ ਹੋਣਗੇ ਸ਼ਾਹਕੋਟ ਹਲਕੇ ਤੋਂ ਭਾਜਪਾ ਦੇ ਨਵੇਂ ਮੋਗਾ ਰੈਲੀ ਇੰਚਾਰਜ <br/> ਅਗਲੀ ਖ਼ਬਰ ਬੀਬੀ ਹਰਜੀਤ ਕੌਰ ਨੂੰ ਰਾਜਨੀਤਕ ਤੇ ਧਾਰਮਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।