08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਨਤਾ ਕਾਲਜ ਕਰਤਾਰਪੁਰ ਦੇ ਭਾਸ਼ਾ ਵਿਭਾਗ ਮੰਚ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ <br/>

ਮਾਤ ਭਾਸ਼ਾ ਦਿਵਸ ਮੌਕੇ ਸੰਬੋਧਨ ਕਰਦੇ ਹੋਏ ਪਿ੍ੰਸੀਪਲ ਡਾ. ਪ੍ਰੈਟੀ ਸੋਢੀ | ਤਸਵੀਰ. ਜਨਕ ਰਾਜ ਗਿੱਲ <br/> 22-02-2026
ਕਰਤਾਰਪੁਰ, 21 ਫਰਵਰੀ (ਜਨਕ ਰਾਜ ਗਿੱਲ)- ਸਥਾਨਕ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪਿ੍ੰਸੀਪਲ ਡਾ.ਪ੍ਰੈਟੀ ਸੋਢੀ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਅਤੇ ਕਾਲਜ ਵਿਚ ਸਥਾਪਿਤ ਭਾਸ਼ਾ ਮੰਚ ਵਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਸਮਾਗਮ ਦਾ ਆਗਾਜ਼ ਬੀ.ਸੀ.ਏ. ਦੇ ਵਿਦਿਆਰਥੀਆਂ ਨੇ ਪੰਜਾਬੀ ਮਾਂ ਬੋਲੀ ਗੀਤਾਂ ਦੀ ਪੇਸ਼ਕਾਰੀ ਕਰਦੇ ਹੋਏ ਮਾਹੌਲ ਨੂੰ ਸੰਗੀਤ ਮਈ ਬਣਾਇਆ | ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਲੈ ਕੇ ਡਾ. ਗੁਲਜ਼ਾਰ ਸਿੰਘ ਨੇ ਵਿਦਿਅਆਰਥੀਆਂ ਨੂੰ ਇਸ ਪਾਵਨ ਦਿਹਾੜੇ ਦੇ ਇਤਿਹਾਸ ਸੰਬੰਧੀ ਦੱਸਿਆ | ਪਿ੍ੰਸੀਪਲ ਡਾ. ਪ੍ਰੈਟੀ ਸੋਢੀ ਨੇ ਆਖਿਆ ਕਿ ਆਪਣੀ ਮਾਂ ਬੋਲੀ ਬੋਲਣ 'ਤੇ ਫ਼ਖ਼ਰ ਮਹਿਸੂਸ ਕਰਨਾ ਚਾਹੀਦਾ ਹੈ ਤੇ ਸਾਨੂੰ ਮਾਣ ਹੈ ਕਿ ਅਸੀ ਪੰਜਾਬੀ ਹਾਂ ਤੇ ਸਾਡੀ ਮਾਤ ਭਾਸ਼ਾ ਪੰਜਾਬੀ ਦੁਨੀਆਂ ਭਰ 'ਚ ਬੋਲੀ ਜਾਣ ਵਾਲੀਆਂ ਸਮੂਹ ਭਾਸ਼ਾਵਾਂ 'ਚ ਆਪਣਾ ਵਿਸ਼ੇਸ਼ ਮੁਕਾਮ ਰੱਖਦੀ ਹੈ | ਇਸ ਮੌਕੇ ਕਾਲਜ ਦੇ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ਼੍ਰੀ ਹਰੀਪਾਲ ਵਲੋਂ ਵੀ ਸੰਬੋਧਨ ਕੀਤਾ ਗਿਆ | ਕਾਲਜ ਵਿਖੇ ਕਰਵਾਏ ਗਏ ਕਵਿਤਾ ਉਚਾਰਨ ਮੁਕਾਬਲਿਆਂ ਦੇ ਨਤੀਜੇ ਐਲਾਨਦੇ ਹੋਏ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਬ ਵਾਲੇ ਵਿਦਿਆਰਥੀਆਂ 'ਚ ਰਾਜਨ ਰਾਜਵਿੰਦਰ 'ਤੇ ਨੇਹਾ ਤੇ ਜਸ਼ਨ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਇਨਾਮ ਤਕਸੀਮ ਕੀਤੇ ਜਿਨ੍ਹਾਂ 'ਚ ਪ੍ਰੋ. ਦਲਜੀਤ ਸਿੰਘ ਪ੍ਰੋ. ਤੇਜਿੰਦਰ ਕੌਰ ਤੇ ਪ੍ਰੋ. ਕੁਲਵਿੰਦਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌ/ਤ ਅਗਲੀ ਖ਼ਬਰ 'ਆਪ' ਸਰਕਾਰ ਸਹੀ ਮਾਅਨੇ 'ਚ 'ਲੋਕਾਂ ਦੀ ਸਰਕਾਰ' ਸਾਬਤ ਹੋਈ- ਹਰਜਿੰਦਰ ਸਿੰਘ ਸੀਚੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।