06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਿਜਲੀ ਵਿਭਾਗ ਦੀਆਂ ਟੀਮਾਂ ਵਲੋਂ ਕਈ ਥਾਵਾਂ 'ਤੇ ਛਾਪੇਮਾਰੀ, 3.57 ਲੱਖ ਜੁਰਮਾਨਾ ਲਗਾਇਆ <br/>

ਅਜੀਤ ਡੈਸਕ 22-02-2026
ਜਲੰਧਰ, 21 ਫਰਵਰੀ (ਸ਼ਿਵ)- ਪਾਵਰਕਾਮ ਮੈਨੇਜਮੈਂਟ ਦੀਆਂ ਹਦਾਇਤਾਂ 'ਤੇ ਇੱਕ ਦਰਜਨ ਤੋਂ ਜ਼ਿਆਦਾ ਬਿਜਲੀ ਵਿਭਾਗ ਦੀਆਂ ਟੀਮਾਂ ਨੇ ਬਿਜਲੀ ਚੋਰੀ ਤੇ ਬਿਜਲੀ ਦੀ ਦੁਰਵਰਤੋਂ ਦੇ ਮਾਮਲੇ ਫੜਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਸਮੇਤ ਅਲੱਗ-ਅਲੱਗ ਕੇਸ ਫੜੇ ਹਨ | ਇਨ੍ਹਾਂ ਮਾਮਲਿਆਂ ਵਿਚ 3.57 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ | ਪਾਵਰਕਾਮ ਅਧਿਕਾਰੀਆਂ ਮੁਤਾਬਿਕ ਮੈਨੇਜਮੈਂਟ ਨੇ ਸਾਰੀਆਂ ਡਵੀਜ਼ਨਾਂ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇੱਕ ਦੂਜੇ ਦੀਆਂ ਡਵੀਜ਼ਨਾਂ ਵਿਚ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਵਾਈ | ਪੰਜ ਡਵੀਜ਼ਨਾਂ ਵਿਚ ਕੁਲ 1256 ਕੁਨੈਕਸ਼ਨਾਂ ਦੀ ਜਾਂਚ ਕੀਤੀ ਜਿਨ੍ਹਾਂ ਵਿਚ ਈਸਟ ਡਵੀਜ਼ਨ ਵਿਚ 282 ਕੁਨੈਕਸ਼ਨ, ਕੈਂਟ ਡਵੀਜ਼ਨ ਵਿਚ 318, ਮਾਡਲ ਟਾਊਨ ਡਵੀਜ਼ਨ ਵਿਚ 162, ਵੈਸਟ ਡਵੀਜ਼ਨ ਵਿਚ 297, ਫਗਵਾੜਾ ਡਵੀਜ਼ਨ ਵਿਚ
197 ਕੁਨੈਕਸ਼ਨਾਂ ਦੀ ਜਾਂਚ ਕੀਤੀ | ਇਨ੍ਹਾਂ ਵਿਚ ਬਿਜਲੀ ਟੀਮਾਂ ਨੇ 9 ਕੇਸ ਤਾਂ ਸਿੱਧੀ ਕੀਤੀ ਜਾ ਰਹੀ ਬਿਜਲੀ ਚੋਰੀ ਦੇ ਮਾਮਲੇ ਫੜੇ ਹਨ ਜਿਨ੍ਹਾਂ ਨੂੰ ਮੌਕੇ 'ਤੇ 2.25 ਲੱਖ ਰੁਪਏ ਜੁਰਮਾਨਾ ਪਾਇਆ ਗਿਆ ਹੈ | ਪਾਵਰਕਾਮ ਉੱਤਰੀ ਜ਼ੋਨ ਦੇ ਉਪ ਮੁੱਖ ਇੰਜੀ. ਗੁਲਸ਼ਨ ਚੁਟਾਨੀ ਦਾ ਕਹਿਣਾ ਸੀ ਕਿ ਲੋਕਾਂ ਨੂੰ ਬਿਜਲੀ ਚੋਰੀ ਬਾਰੇ ਗੁਪਤ ਸੂਚਨਾ ਵੀ ਵਿਭਾਗ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਚੋਰੀ ਤੇ ਹੋਰ ਬਿਜਲੀ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪਿਤਾ ਨਾਲ ਸਕੂਟਰ 'ਤੇ ਜਾ ਰਿਹਾ 5 ਸਾਲਾ ਬੱਚਾ ਡਿੱਗ ਕੇ ਟਰੱਕ ਹੇਠਾਂ ਆਇਆ, ਮੌਤ <br/> ਅਗਲੀ ਖ਼ਬਰ ਕਤਲ ਦੇ ਮਾਮਲੇ 'ਚੋਂ ਦੋ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।