ਨਕੋਦਰ, 18 ਫਰਵਰੀ (ਗੁਰਵਿੰਦਰ ਸਿੰਘ)- ਜੇ.ਈ.ਈ ਮੇਨਸ-1 (2026) ਪ੍ਰੀਖਿਆ ਵਿੱਚ ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀਆਂ ਦਾ ਸਕੋਰ ਸ਼ਾਨਦਾਰ ਰਿਹਾ | ਪ੍ਰੀਖਿਆ ਵਿੱਚ ਗੌਰਾਂਸ਼ਪ੍ਰੀਤ ਸਿੰਘ ਦੇ ਐਨ.ਟੀ.ਏ. ਸਕੋਰ 97.27% ਆਏ ਜਦਕਿ ਬਿ੍ਜ ਭੂਸ਼ਣ ਕਰੀਰ ਨੇ 95.3 ਐਨ.ਟੀ.ਏ. ਸਕੋਰ ਹਾਸਲ ਕਰਕੇ ਜੇ.ਈ.ਈ. ਫਾਈਨਲ ਵਿੱਚ ਆਪਣਾ ਸਥਾਨ ਬਣਾਇਆ | ਇਸ ਮੌਕੇ ਸਕੂਲ ਦੇ ਪ੍ਰਧਾਨ ਡਾਕਟਰ ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ. ਰਿਤੂ ਭਨੋਟ ਤੇ ਪਿ੍ੰਸੀਪਲ ਡਾ. ਸੋਨੀਆ ਸਚਦੇਵਾ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ |