15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

'ਆਪ' ਨੂੰ ਕਾਰੋਬਾਰੀਆਂ ਦੀ ਕਿਵੇਂ ਯਾਦ ਆ ਗਈ -ਬੇਰੀ

ਅਜੀਤ ਡੈਸਕ 19-02-2026
ਜਲੰਧਰ, 18 ਫਰਵਰੀ (ਸ਼ਿਵ)-ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਜਾਰੀ ਇੱਕ ਬਿਆਨ ਵਿਚ ਕਾਰੋਬਾਰੀਆਂ ਲਈ ਰੱਖੀ ਗਈ ਮੀਟਿੰਗ 'ਤੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਅੱਜ ਜੋ ਆਮ ਆਦਮੀ ਪਾਰਟੀ ਵੱਲੋਂ ਵਪਾਰੀਆਂ ਨਾਲ ਮੀਟਿੰਗ ਰੱਖੀ ਗਈ ਸੀ, ਇਹ ਮੀਟਿੰਗ ਲਈ ਜੋ ਜਗ੍ਹਾ ਚੁਣੀ ਗਈ ਸੀ, ਇਹ ਬਿਲਕੁਲ ਗ਼ਲਤ ਸੀ | ਇਹ ਸ਼ਹਿਰ ਦਾ ਮੁੱਖ ਚੌਕ ਹੈ, ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਸਕੂਲੀ ਬੱਚਿਆਂ ਤੇ ਦਿਲਖ਼ੁਸ਼ਾ ਮਾਰਕੀਟ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ | ਜਿੱਥੋਂ ਤੱਕ ਵਪਾਰੀਆਂ ਦੀ ਗੱਲ ਹੈ ਹੁਣ ਆਪਣੇ ਕਾਰਜਕਾਲ ਦੇ ਆਖ਼ਰੀ ਸਾਲ ਦੇ ਸਮੇਂ ਆਮ ਆਦਮੀ ਪਾਰਟੀ ਨੂੰ ਵਪਾਰੀਆਂ ਦੀ ਯਾਦ ਕਿੱਥੋਂ ਆ ਗਈ, ਜੱਦੋ ਪਿਛਲੇ 4 ਸਾਲ ਵਪਾਰੀਆਂ ਦੀਆਂ ਦੁਕਾਨਾਂ ਉੱਪਰ ਰੋਜ਼ਾਨਾ ਜੀ. ਐੱਸ. ਟੀ. ਵਿਭਾਗ ਦੇ ਛਾਪੇ ਪੈਂਦੇ ਰਹੇ ਹਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਸਾਲਾਨਾ ਗੁਰਮਤਿ ਸਮਾਗਮ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।