20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸ੍ਰੀ ਗੁਰੂ ਅਰਜਨ ਦੇਵ ਸਕੂਲ ਵਿਖੇ ਬਚਪਨ ਪ੍ਰੋਜੈਕਟ ਦੀ ਸ਼ੁਰੂਆਤ <br/>

ਅਜੀਤ ਡੈਸਕ 18-02-2026
ਕਰਤਾਰਪੁਰ, 17 ਫ਼ਰਵਰੀ (ਭਜਨ ਸਿੰਘ, ਜਨਕ ਰਾਜ ਗਿੱਲ)-ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਜਲੰਧਰ ਵਿਖੇ ਬਚਪਨ ਪ੍ਰੋਜੈਕਟ ਤਹਿਤ ਨਰਸਰੀ ਲੈਬ ਦੀ ਸ਼ੁਰੂਆਤ ਕੀਤੀ ਗਈ | ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ, ਸੁਖਮਿੰਦਰ ਸਿੰਘ ਸਕੱਤਰ ਵਿਦਿਆ ਤੇ ਬੀਬੀ ਸਤਵੰਤ ਕੌਰ ਅਸਿਸਟੈਂਟ ਡਾਇਰੈਕਟਰ, ਸਕੂਲਜ਼ ਵਲੋਂ ਖੇਡ ਪ੍ਰਣਾਲੀ ਤਹਿਤ ਸਮਾਨ ਜਾਰੀ ਕੀਤਾ ਗਿਆ ਹੈ, ਜਿਸ ਵਿਚ ਬੱਚਿਆਂ ਲਈ ਵਿੱਦਿਆ ਨਾਲ ਸੰਬੰਧਿਤ ਆਧੁਨਿਕ ਖਡੋਣਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ | ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਆਂਤਰਿਕ ਭਾਵਾ ਨੂੰ ਸਮਝਦੇ ਹੋਏ ਹਾਸੇ ਖੇੜੇ ਲਈ ਖਡੋਣੇ ਦੇਣੇ ਸ੍ਰੋਮਣੀ ਕਮੇਟੀ ਦਾ ਖਾਸ ਉਪਰਾਲਾ ਹੈ | ਨਰਸਰੀ ਵਿੰਗ ਦੇ ਅਧਿਆਪਕ ਜਨਾਂ ਨੇ ਖੁਸ਼ੀ ਪ੍ਰਗਟਾਉੰਦੇ ਕਿਹਾ ਕਿ ਹੁਣ ਬੱਚਿਆਂ ਦੇ ਦਾਖਲੇ ਵਿੱਚ ਵੀ ਵਾਧਾ ਹੋਵੇਗਾ | ਕਿਉੰਕਿ ਮਾਤਾ ਪਿਤਾ ਦੀ ਬੜੇ ਸਮੇਂ ਤੋਂ ਬਚਪਨ ਪ੍ਰੋਜੈਕਟ ਦੀ ਮੰਗ ਸੀ | ਪਿ੍ੰਸੀਪਲ ਮੈਡਮ ਬਬੀਤਾ ਪਾਹਵਾ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ |

ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਕਰਵਾਈ 'ਗ੍ਰੈਜੂਏਸ਼ਨ ਸੈਰੇਮਨੀ' ਬੱਚਿਆਂ ਨੂੰ ਇਨਾਮ ਦੇ ਕੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ 'ਆਪ' ਵਲੋਂ ਪੰਜਾਬ ਦਾ ਪੈਸਾ ਦਿੱਲੀ ਦੀ ਰਾਜਨੀਤੀ ਲਈ ਬਰਬਾਦ ਕੀਤਾ ਜਾ ਰਿਹਾ- ਸ਼ੇਰੋਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।