ਚੁਗਿੱਟੀ/ਜੰਡੂ ਸਿੰਘਾ, 17 ਫਰਵਰੀ ( ਨਰਿੰਦਰ ਲਾਗੂ)- ਵਿਸ਼ਵ ਰਾਮਦਾਸੀਆ ਸਿੱਖ ਵੈਲਫੇਅਰ ਕੌਂਸਲ (ਰਜਿ.) ਵਲੋਂ ਗੁਰਦੁਆਰਾ ਗੁਰੂ ਰਵਿਦਾਸ ਜੀ ਲੱਧੇਵਾਲੀ, ਮਾਨ ਸਿੰਘ ਨਗਰ ਜਲੰਧਰ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਲਖਵੀਰ ਸਿੰਘ ਖਾਲਸਾ ਕੌਮੀ ਪ੍ਰਧਾਨ, ਰਣਜੀਤ ਸਿੰਘ ਲੁਧਿਆਣਾ ਪੰਜਾਬ ਪ੍ਰਧਾਨ ਅਤੇ ਸਕੱਤਰ ਦਰਸ਼ਨ ਸਿੰਘ ਕਪੂਰਥਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਲਖਵੀਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਪੰਜਾਬ ਪ੍ਰਧਾਨ ਰਣਜੀਤ ਸਿੰਘ ਲੁਧਿਆਣਾ ਨੇ ਪਿਛਲੇ ਸਾਲ ਕੀਤੇ ਉਪਰਾਲਿਆਂ ਦਾ ਉਚੇਚਾ ਜ਼ਿਕਰ ਕੀਤਾ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜੱਗਜ ਦਾ ਧੰਨਵਾਦ ਕਰਦਿਆਂ ਐਸ.ਜੀ.ਪੀ.ਸੀ. ਤੋਂ ਮੰਗ ਕੀਤੀ ਕਿ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਦਾ ਸ਼ਹੀਦੀ ਬੁੰਗਾ ਜਲਦੀ ਉਸਾਰਿਆ ਜਾਵੇ | ਇਸ ਮੌਕੇ ਕੌਂਸਲ ਵਲੋਂ ਗੁਰਮੇਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨਿਯੁਕਤ ਕੀਤਾ ਗਿਆ ਅਤੇ ਤਰਲੋਕ ਸਿੰਘ ਐਸ. ਆਈ. ਜਲੰਧਰ ਨੂੰ ਪੰਜਾਬ ਦੇ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੌਕੇ ਹਰਪਾਲ ਸਿੰਘ ਜਲੰਧਰ ਸੇਵਕ ਜੌਹਲਾਂ ਵਾਲੇ ਮਹਾਂਪੁਰਖ ਵੀ ਉੱਚੇਚੇ ਸ਼ਾਮਿਲ ਹੋਏ | ਇਸ ਮੌਕੇ ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਚਮਕੌਰ ਸਾਹਿਬ ਦੀ ਆਖਰੀ ਸ਼ਹੀਦ ਅਤੇ ਕਲਗੀ ਦੇ ਵਾਰਿਸ ਦੇ ਇਤਿਹਾਸ ਨੂੰ ਸਿੱਖ ਕੌਮ ਵਿੱਚ ਦਲੇਰੀ ਤੇ ਦਿ੍ੜ੍ਹਤਾ ਨਾਲ ਪ੍ਰਚਾਰਨ ਵਾਲੀ ਸਿੱਖ ਕੌਮ ਦੀ ਧੀ ਬੀਬੀ ਦਲੇਰ ਕੌਰ (ਢਾਡੀ ਜਥਾ) ਨੂੰ ਪੂਰਾ ਸਮਰਥਨ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ | ਸਮੁੱਚੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਦਰਸ਼ਨ ਸਿੰਘ ਕਪੂਰਥਲਾ ਨੇ ਨਿਭਾਈ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਸਾਜਨ, ਸੁਖਦੇਵ ਸਿੰਘ ਜਲੰਧਰ, ਹਰਪਾਲ ਸਿੰਘ, ਗੁਰਮੇਲ ਸਿੰਘ ਕਪੂਰਥਲਾ, ਕਮਲਜੀਤ ਸਿੰਘ ਨੂਰਪੁਰ, ਜਸਵੰਤ ਸਿੰਘ ਅੰਮਿ੍ਤਸਰ, ਮਨਜੀਤ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ ਸ਼ਿਮਲਾਪੁਰੀ ਲੁਧਿਆਣਾ, ਕੇਸਰ ਸਿੰਘ ਰੋਪੜ, ਮੋਹਨ ਸਿੰਘ ''ਮੋਰੋ'', ਸੋਹਣ ਲਾਲ ਪ੍ਰਧਾਨ, ਸੰਤ ਸੁਰਿੰਦਰ ਸਿੰਘ ਨਿਰਮਲ ਮੰਡਲ, ਬਲਜਿੰਦਰ ਸਿੰਘ ਭੁਲਾਣਾ ਹੁਸ਼ਿਆਰਪੁਰ, ਬਲਵਿੰਦਰ ਸਿੰਘ ਪਿੱਪਲਾਂਵਾਲਾ ਆਦਿ ਹਾਜ਼ਰ ਸਨ |