20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਆਕਾਸ਼ ਇੰਸਟੀਚਿਊਟ ਦੇ 15 ਵਿਦਿਆਰਥੀਆਂ ਦਾ ਜੇ.ਈ.ਈ. ਮੇਨ 'ਚ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 18-02-2026
ਜਲੰਧਰ, 17 ਫਰਵਰੀ (ਪਵਨ ਖਰਬੰਦਾ)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ (ਏ.ਈ.ਐਸ.ਐਲ.) ਜਲੰਧਰ ਦੇ 15 ਵਿਦਿਆਰਥੀਆਂ ਨੇ ਜੇ.ਈ.ਈ. ਮੇਨ 2026 (ਸੈਸ਼ਨ 1) ਦੌਰਾਨ ਫਿਰ ਤੋਂ ਮਿਸਾਲੀ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਖੇਤਰ 'ਚ ਆਪਣੇ ਅਕਾਦਮਿਕ ਪ੍ਰੋਗਰਾਮ ਦੀ ਨਿਰੰਤਰ ਸਫਲਤਾ ਦੀ ਗਵਾਹੀ ਦਿੱਤੀ ਹੈ | ਅੱਜ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 16 ਫਰਵਰੀ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਜਾਰੀ ਕੀਤੇ ਗਏ ਨਤੀਜਿਆਂ ਦੇ ਅਨੁਸਾਰ ਆਕਾਸ਼ ਇੰਸਟੀਚਿਊਟ ਜਲੰਧਰ ਖੇਤਰ ਦੇ 15 ਵਿਦਿਆਰਥੀਆਂ ਨੇ ਜੇ.ਈ.ਈ.ਮੇਨ 2026 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ਼ਮੀਤ ਸਿੰਘ ਨੇ 99.97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਨਮਨ ਨਰੂਲਾ ਨੇ 99.93 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਇਸ਼ਾਨ ਮਿੱਤਲ ਨੇ 99.93 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਸਿਫਤ ਮੋਂਗਾ ਨੇ 99.89 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜਦੋਂ ਕਿ ਸ਼ਿਵ ਜਿੰਦਲ ਨੇ 99.80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਅਰਨਵ ਗੁਪਤਾ ਨੇ 99.77 ਪ੍ਰਤੀਸ਼ਤ ਅਤੇ ਅਰਸ਼ ਗੁਪਤਾ ਨੇ 99.72 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਵੰਸ਼ ਆਨੰਦ ਨੇ 99.71 ਪ੍ਰਤੀਸ਼ਤ, ਭਾਵਿਕ ਜੈਨ ਨੇ 99.63 ਪ੍ਰਤੀਸ਼ਤ ਅਤੇ ਅਨੰਤਪਾਲ ਸਿੰਘ ਸਰਾਓ ਨੇ 99.632 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਸ਼ੁਭਮਦੀਪ ਸਿੰਘ ਨੇ 99.45 ਪ੍ਰਤੀਸ਼ਤ, ਤਕਸ਼ ਰਾਏ ਚਾਵਲਾ ਨੇ 99.21 ਪ੍ਰਤੀਸ਼ਤ, ਜਯੇਸ਼ ਮਹਾਜਨ ਨੇ 99.21 ਪ੍ਰਤੀਸ਼ਤ, ਸੂਰਯਾਂਸ਼ ਸ਼ਰਮਾ ਨੇ 99.07 ਪ੍ਰਤੀਸ਼ਤ ਅਤੇ ਏਕਮਪ੍ਰੀਤ ਕੌਰ ਚਾਵਲਾ ਨੇ 99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ, ਜੋ ਕਿ ਜੇ.ਈ.ਈ. ਮੇਨ 2026 'ਚ ਜਲੰਧਰ ਖੇਤਰ ਦੇ ਮਜ਼ਬੂਤ ਸਮੁੱਚੇ ਪ੍ਰਦਰਸ਼ਨ ਨੂੰ ਉਜਾਗਰ ਕਰਦੇ ਹਨ | ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਟਿੱਪਣੀ ਕਰਦੇ ਹੋਏ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਡਿਪਟੀ ਰੀਜਨਲ ਡਾਇਰੈਕਟਰ ਜਸਦੀਪ ਸਿੰਘ ਬਾਬਰਾ ਨੇ ਕਿਹਾ ਜਲੰਧਰ ਤੋਂ ਸਾਡੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਉਨ੍ਹਾਂ ਦੀ ਅਕਾਦਮਿਕ ਪ੍ਰਤੀ ਵਚਨਬੱਧਤਾ ਦੇ ਨਾਲ-ਨਾਲ ਆਕਾਸ਼ ਐਜੂਕੇਸ਼ਨਲ ਈਕੋਸਿਸਟਮ ਦੀ ਮਜ਼ਬੂਤੀ ਦਾ ਪ੍ਰਮਾਣ ਹਨ |

ਪਿਛਲੀ ਖ਼ਬਰ ਲਾ-ਬਲਾਸਮ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕ 126 ਐੱਨ. ਕੇ. ਡੀ. ਐੱਮ. ਦੀ ਖੇਤਰੀ ਕਾਨਫਰੰਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।