20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

24 ਪਾਰਕਿੰਗਾਂ ਨੂੰ ਠੇਕੇ 'ਤੇ ਦੇਣ ਲਈ ਨਗਰ ਨਿਗਮ ਨੇ ਲਗਾਇਆ ਟੈਂਡਰ

ਅਜੀਤ ਡੈਸਕ 21-01-2026
ਜਲੰਧਰ, 20 ਜਨਵਰੀ (ਸ਼ਿਵ)-ਨਗਰ ਨਿਗਮ ਨੇ ਸ਼ਹਿਰ ਦੀਆਂ 24 ਪਾਰਕਿੰਗਾਂ ਨੂੰ ਠੇਕੇ 'ਤੇ ਦੇਣ ਦੀ ਤਿਆਰੀ ਤੇਜ਼ ਕਰਦੇ ਹੋਏ ਇਨ੍ਹਾਂ ਬਾਰੇ ਟੈਂਡਰ ਮੰਗ ਲਏ ਹਨ | ਆਨਲਾਈਨ ਹੋਣ ਵਾਲੇ ਟੈਂਡਰ 5 ਫਰਵਰੀ ਤੱਕ ਬੰਦ ਹੋ ਜਾਣਗੇ | 9 ਸਾਲ ਤੋਂ ਨਗਰ ਨਿਗਮ ਦੀਆਂ ਪਾਰਕਿੰਗਾਂ ਠੇਕੇ 'ਤੇ ਨਹੀਂ ਚੜ ਰਹੀਆਂ ਹਨ, ਜਿਸ ਕਰਕੇ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਵਾਰ-ਵਾਰ ਟੈਂਡਰ ਲਗਾ ਰਿਹਾ ਹੈ, ਪਰ ਹਰ ਬਾਰ ਇਹ ਟੈਂਡਰ ਅਸਫਲ ਹੋ ਜਾਂਦੇ ਹਨ | ਨਿਗਮ ਨੇ ਕੁੱਝ ਮਹੀਨੇ ਪਹਿਲਾਂ ਇਹ ਟੈਂਡਰ ਸਿਰੇ ਚੜ੍ਹਾ ਲਏ ਸਨ ਪਰ ਬਾਅਦ ਵਿਚ ਇਨ੍ਹਾਂ ਟੈਂਡਰਾਂ ਨੂੰ ਰੱਦ ਕਰ ਦਿੱਤਾ ਗਿਆ ਸੀ | ਦੱਸਿਆ ਜਾਂਦਾ ਹੈ ਕਿ ਨਿਗਮ ਵੱਲੋਂ ਇਸ ਬਾਰੇ ਸ਼ਹਿਰ ਦੀਆਂ ਅਲੱਗ-ਅਲੱਗ ਸਾਈਟਾਂ 'ਤੇ ਸਥਿਤ 24 ਪਾਰਕਿੰਗਾਂ ਲਈ ਟੈਂਡਰ ਲਗਾਏ ਹਨ | ਉਨ੍ਹਾਂ ਦੀਆਂ ਰਾਖਵੀਂ ਕੀਮਤ ਵਿਚ ਕਾਫੀ ਕਮੀ ਕੀਤੀ ਗਈ ਹੈ | ਹੁਣ ਪਾਰਕਿੰਗਾਂ ਦੀਆਂ ਜਿਹੜੀਆਂ ਨਵੀਆਂ ਰਾਖਵੀਂਆਂ ਫ਼ੀਸਾਂ ਤੈਅ ਕੀਤੀਆਂ ਗਈਆਂ ਹਨ | ਉਹ ਕਾਰਾਂ ਦੇ ਖੜੇ ਹੋਣ ਦੀ ਗਿਣਤੀ ਮੁਤਾਬਕ ਤੈਅ ਕੀਤੀਆਂ ਗਈਆਂ ਹਨ | ਨਗਰ ਨਿਗਮ ਨੇ ਪਾਰਕਿੰਗਾਂ ਦੇ ਟੈਂਡਰ ਨੂੰ ਸਿਰੇ ਚੜ੍ਹਾਉਣ ਲਈ ਜਿਹੜੀਆਂ ਕੀਮਤਾਂ ਘਟਾਈਆਂ ਹਨ | ਉਸ ਨਾਲ ਉਸ ਨੂੰ ਆਸ ਹੈ ਕਿ ਇਹ ਟੈਂਡਰ ਸਫਲ ਹੋਣਗੇ ਤੇ ਉਸ ਨੂੰ ਸਲਾਨਾ ਕਰੋੜਾਂ ਰੁਪਏ ਦੀ ਆਮਦਨ ਮਿਲਣੀ ਸ਼ੁਰੂ ਹੋ ਜਾਵੇਗੀ | ਉਂਜ ਲੰਬੇ ਸਮੇਂ ਤੋਂ ਕਈ ਪਾਰਕਿੰਗਾਂ ਦੇ ਟੈਂਡਰ ਸਿਰੇ ਨਾ ਚੜ੍ਹਨ ਕਰਕੇ ਕਈ ਪਾਰਕਿੰਗਾਂ ਦੇ ਆਲ਼ੇ ਦੁਆਲੇ ਕਈ ਲੋਕ ਨਾਜਾਇਜ਼ ਗੱਡੀਆਂ ਆਪ ਹੀ ਆਪਣਾ ਪਾਰਕਿੰਗ ਬਣਾ ਕੇ ਲਗਾ ਕੇ ਵਸੂਲੀ ਕਰ ਰਹੇ ਹਨ | ਚਾਹੇ ਟ੍ਰੈਫਿਕ ਵਿਚ ਇਹ ਰੁਕਾਵਟ ਪੈਂਦੀ ਹੈ, ਪਰ ਇਸ ਦੇ ਬਾਵਜੂਦ ਉਨਾਂ ਨੂੰ ਹਟਾਇਆ ਨਹੀਂ ਜਾ ਸਕਿਆ ਹੈ | ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਉਂਜ ਕਈ ਹੋਰ ਨਵੀਆਂ ਪਾਰਕਿੰਗਾਂ ਬਣਾਉਣ ਲਈ ਵੀ ਸਾਈਟਾਂ ਦੇਖਣੀਆਂ ਸ਼ੁਰੂ ਕੀਤੀਆਂ ਹਨ ਤਾਂ ਜੋ ਨਿਗਮ ਨੂੰ ਆਮਦਨ ਹੋ ਸਕੇ |

ਪਿਛਲੀ ਖ਼ਬਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ 3 ਨੌਜਵਾਨ ਜ਼ਖ਼ਮੀ <br/> ਅਗਲੀ ਖ਼ਬਰ ਬੋਲੀਨਾ ਦੋਆਬਾ ਵਿਖੇ ਸਜਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।