20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਬਿਜਲੀ ਮੁਲਾਜ਼ਮਾਂ, ਇੰਜੀਨੀਅਰਾਂ ਤੇ ਪੈਨਸ਼ਨਰਾਂ ਦੀ ਸਾਂਝੀ ਕਮੇਟੀ ਵਲੋਂ ਧਰਨਾ <br/>

ਅਜੀਤ ਡੈਸਕ 21-01-2026
ਜਲੰਧਰ 20 ਜਨਵਰੀ (ਸ਼ਿਵ)-ਪੰਜਾਬ ਪਾਵਰ ਸੈਕਟਰ ਨਾਲ ਸਬੰਧਤ ਮੁਲਾਜ਼ਮਾਂ, ਇੰਜੀਨੀਅਰਾਂ ਤੇ ਪੇਨਸ਼ਨਰਾਂ ਨਾਲ ਸਬੰਧਤ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਪਾਵਰਕਾਮੁ ਦੀਆਂ ਜ਼ਮੀਨਾਂ ਵੇਚਣ ਵਿਰੁੱਧ, ਬਿਜਲੀ ਸੋਧ ਬਿੱਲ 2025 ਰੱਦ ਕਰਵਾਉਣ ਅਤੇ ਸਟੇਟ ਸੈਕਟਰ ਅਧੀਨ 800 ਮੈਗਾਵਾਟ ਸਮਰੱਥਾ ਦੇ 2 ਨੰ: ਅਤਿ ਆਧੁਨਿਕ ਤਕਨੀਕ ਦੇ ਰੋਪੜ ਵਿਖੇ ਥਰਮਲ ਪਲਾਂਟ ਲਗਾਉਣ ਦੀ ਮੰਗ ਨੂੰ ਲੈ ਕੇ ਉਲੀਕੇ ਸੰਘਰਸ ਪ੍ਰੋਗਰਾਮ ਤਹਿਤ ਅੱਜ ਪੰਜਵਾਂ ਰੋਸ਼ ਧਰਨਾ ਪੀ.ਐੱਸ.ਪੀ.ਸੀ.ਐੱਲ. ਦੇ ਉੱਤਰੀ ਜ਼ੋਨ ਦਫ਼ਤਰ, ਜਲੰਧਰ ਸਾਹਮਣੇ ਲਗਾਇਆ ਗਿਆ¢ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ, ਇੰਜੀਨੀਅਰਾਂ, ਪੈਨਸ਼ਨਰਾਂ ਤੇ ਕਿਸਾਨ ਜੱਥੇਬੰਦੀਆਂ ਵਲੋਂ ਸ਼ਮੂਲੀਅਤ ਕੀਤੀ ਗਈ¢ਧਰਨੇ ਨੂੰ ਵੱਖ ਵੱਖ ਆਗੂਆਂ ਦੁਆਰਾ ਸੰਬੋਧਤ ਕੀਤਾ ਗਿਆ ਜਿਨ੍ਹਾਂ ਵਿਚ ਕ੍ਰਮਵਾਰ ਇੰਜ: ਅਜੇਪਾਲ ਸਿੰਘ ਅਟਵਾਲ ਜਨਰਲ ਸਕੱਤਰ ਇੰਜੀਨੀਅਰਜ਼ ਐਸੋਸੀਏਸ਼ਨ, ਇੰਜ ਗੁਰਪ੍ਰੀਤ ਸਿੰਗ ਪੁਰੇਵਾਲ ਜੁਆਇੰਟ ਸਕੱਤਰ, ਇੰਜ ਜਗਤਾਰ ਸਿੰਘ ਜੂਆਇੰਟ ਸਕੱਤਰ, ਇੰਜ ਇੰਦਰਮੋਹਣ ਜੀਤ ਜੁਆਇੰਟ ਸਕੱਤਰ, ਇੰਜ ਅਮਰਪ੍ਰੀਤ ਸਿੰਘ ਰੀਜੀਨਲ ਸਕੱਤਰ, ਇੰਜ ਹਰਿੰਦਰ ਸਿੰਘ ਚਾਹਲ, ਇੰਜ ਦਵਿੰਦਰ ਕੁਮਾਰ ਗੋਇਲ, ਇੰਜ ਚਰਨ ਕੰਵਲ ਕਾਹਲੋਂ, ਅਵਤਾਰ ਸਿੰਘ ਕੈਂਥ, ਕਰਮਜੀਤ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਉਦੋਕੇ, ਸੁਖਜੀਤ ਸਿੰਘ ਸੂਬਾ, ਕੁਲਦੀਪ ਸਿੰਘ ਖੰਨਾ ਪ੍ਰਮੁੱਖ ਸਨ¢

ਪਿਛਲੀ ਖ਼ਬਰ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ 10 ਸਾਲ ਦੀ ਕੈਦ ਅਗਲੀ ਖ਼ਬਰ ਨਗਰ ਨਿਗਮ ਨੇ ਕਈ ਇਲਾਕਿਆਂ 'ਚ ਸਫ਼ਾਈ ਦੀ ਸਮੱਸਿਆ ਹੱਲ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।