ਜਲੰਧਰ, 20 ਜਨਵਰੀ (ਸ਼ਿਵ)- ਨਗਰ ਨਿਗਮ ਦੀ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੁਥਰ ਨੇ ਕਿਹਾ ਕਿ ਹੈ ਕਿ ਨਿਗਮ ਵਿਚ ਜੋ 1196 ਕਰਮਚਾਰੀਆਂ ਦੀ ਪੱਕੀ ਭਰਤੀ ਵਾਲੇ ਫਾਰਮ ਜਮਾ ਹੋ ਰਹੇ ਹਨ | ਉਸ ਵਿਚ ਵਾਲਮੀਕਿ ਸਮਾਜ ਨੂੰ ਪਹਿਲ ਨੂੰ ਮੱੁਖ ਰੱਖਿਆ ਜਾਵੇ | ਉਨਾਂ ਨੇ ਕਿਹਾ ਕਿ ਜੇਕਰ ਵਾਲਮੀਕਿ ਸਮਾਜ ਨੂੰ ਘੱਟ ਨÏਕਰੀਆਂ ਦਿੱਤੀਆਂ ਗਈਆਂ | ਉਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ 'ਤੇ ਵੱਡੇ ਪੱਧਰ 'ਤੇ ਜਲੰਧਰ ਵਿਖੇ ਸੰਘਰਸ਼ ਕੀਤਾ ਜਾਵੇਗਾ | ਉਨਾਂ ਨੇ ਦੱਸਿਆ ਕੀ ਵਾਲਮੀਕਿ ਸਮਾਜ ਨਾਲ ਜੁੜੀਆਂ ਸੰਸਥਾਵਾਂ ਉਨਾਂ ਦੇ ਸੰਪਰਕ ਵਿਚ ਹਨ ਜਿਨਾਂ ਦਾ ਕਹਿਣਾ ਸੀ ਕਿ ਵਾਲਮੀਕਿ ਸਮਾਜ ਨੂੰ ਹੀ ਪੱਕੀ ਭਰਤੀ ਤੇ ਪਹਿਲ ਦੇ ਆਧਾਰ 'ਤੇ ਨÏਕਰੀਆਂ ਮਿਲਣੀਆਂ ਚਾਹੀਦੀਆਂ ਹਨ | ਲੰਬਾ ਪਿੰਡ ਚੌਕ ਵਰਕਸ਼ਾਪ ਚੌਕ ਵਿਚ ਇਸ ਬਾਰੇ ਮੀਟਿੰਗ ਹੋਈ ਜਿਸ ਵਿਚ ਵਾਲਮੀਕੀ ਟਾਈਗਰ ਫੋਰਸ ਦੇ ਪ੍ਰਧਾਨ ਅਜੇ ਖੋਸਲਾ , ਰਿਸ਼ੀ ਸਹੋਤਾ, ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ, ਮਨੀਸ਼ ਬਾਬਾ, ਰਿੰਪੀ ਕਲਿਆਣ, ਗÏਰਵ, ਸਾਜਨ ਤੇ ਹੋਰ ਲੋਕ ਹਾਜਰ ਸਨ |