01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ਼ਾਹਕੋਟ ਵਿਖੇ ਘਰੋਂ ਸੈਰ ਕਰਨ ਗਏ ਵਿਅਕਤੀ ਦੀ ਸੜਕ ਕਿਨਾਰੇ ਭੇਦਭਰੇ ਹਾਲਾਤ 'ਚ ਲਾਸ਼ ਬਰਾਮਦ <br/>

ਸ਼ਾਹਕੋਟ ਵਿਖੇ ਵਿਅਕਤੀ ਦੀ ਮੌਤ ਤੋਂ ਬਾਅਦ ਹਸਪਤਾਲ 'ਚ ਖੜ੍ਹੇ ਮਿ੍ਤਕ ਦੇ ਪਰਿਵਾਰਕ ਮੈਂਬਰ ਤੇ ਹੋਰ ਲੋਕ | (ਇਨਸੈੱਟ) ਮਿ੍ਤਕ ਤਾਰਾ ਚੰਦ ਦੀ ਪੁਰਾਣੀ ਤਸਵੀਰ | ਤਸਵੀਰਾਂ - ਸੁਖਦੀਪ ਸਿੰਘ <br/> 02-01-2026
ਸ਼ਾਹਕੋਟ, 1 ਜਨਵਰੀ (ਸੁਖਦੀਪ ਸਿੰਘ)- ਸ਼ਾਹਕੋਟ ਵਿਖੇ ਅੱਜ ਰਾਤ ਘਰੋਂ ਸੈਰ ਕਰਨ ਗਏ ਵਿਅਕਤੀ ਦੀ ਲਾਸ਼ ਬੱਸ ਸਟੈਂਡ ਨਜ਼ਦੀਕ ਸੜਕ ਕਿਨਾਰੇ ਪਈ ਮਿਲੀ | ਜਾਣਕਾਰੀ ਅਨੁਸਾਰ ਤਾਰਾ ਚੰਦ (55) ਪੁੱਤਰ ਹਰੀ ਰਾਮ ਵਾਸੀ ਗਲੀ ਨੰਬਰ-2, ਸਿਵਲ ਹਸਪਤਾਲ ਰੋਡ ਸ਼ਾਹਕੋਟ, ਜੋ ਕਿ ਡੀ.ਐੱਸ.ਪੀ. ਨਫ਼ਤਰ ਨਜ਼ਦੀਕ ਮਿੱਟੀ ਦੇ ਭਾਂਡੇ ਤੇ ਕਪੜੇ ਵੇਚਣ ਦਾ ਕੰਮ ਕਰਦਾ ਸੀ | ਆਪਣੇ ਕੰਮ ਤੋਂ ਵਿਹਲਾ ਹੋ ਕੇ ਘਰੋਂ ਰੋਟੀ-ਪਾਣੀ ਖਾ-ਪੀ ਕੇ ਰਾਤ ਕਰੀਬ 8.15 ਵਜੇ ਸੈਰ ਕਰਨ ਲਈ ਗਿਆ ਤੇ ਕੁਝ ਸਮੇਂ ਬਾਅਦ ਉਹ ਮੇਨ ਰੋਡ 'ਤੇ ਬੱਸ ਸਟੈਂਡ ਨਜ਼ਦੀਕ ਸੜਕ 'ਤੇ ਡਿੱਗਿਆ ਪਿਆ ਮਿਲਿਆ, ਜਿਸ ਦੇ ਸਿਰ 'ਚੋਂ ਕਾਫ਼ੀ ਖ਼ੂਨ ਵਗ ਰਿਹਾ ਸੀ | ਉਸ ਨੂੰ ਰਾਹਗੀਰਾਂ ਵਲੋਂ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ 'ਤੇ ਮੌਜੂਦ ਡਾ. ਸਵੀਟੀ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਡਾਕਟਰ ਅਨੁਸਾਰ ਤਾਰਾ ਚੰਦ ਦੇ ਸਿਰ, ਨੱਕ, ਕੰਨ ਤੇ ਮੂੰਹ 'ਚੋਂ ਕਾਫ਼ੀ ਖ਼ੂਨ ਵਗ ਚੁੱਕਾ ਸੀ | ਉਥੇ ਮੌਜੂਦ ਲੋਕਾਂ ਵਲੋਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਜ਼ਬਰਦਸਤ ਟੱਕਰ ਮਾਰੀ ਗਈ ਹੈ | ਘਟਨਾ ਦਾ ਪਤਾ ਲੱਗਣ 'ਤੇ ਮਾਡਲ ਥਾਣਾ ਸ਼ਾਹਕੋਟ ਦੇ ਡਿਊਟੀ ਅਫ਼ਸਰ ਏ.ਐਸ.ਆਈ. ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚੇ, ਜਿੰਨ੍ਹਾਂ ਵਲੋਂ ਜਾਂਚ ਸ਼ੁਰੂ ਕਰਨ ਉਪਰੰਤ ਮਿ੍ਤਕ ਵਿਅਕਤੀ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮਾਮਲੇ ਸੰਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਡੇਰਾ ਸੱਚਖੰਡ ਬੱਲਾਂ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਏ ਨਤਮਸਤਕ <br/> ਅਗਲੀ ਖ਼ਬਰ ਨਵੇਂ ਸਾਲ ਦੀ ਖ਼ੁਸ਼ੀ 'ਚ ਗੁਰਦੁਆਰਾ ਸ਼ਹੀਦ ਬਾਬਾ ਮਤੀ ਵਿਖੇ ਕੀਰਤਨ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।