31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬੇਰੀ ਨੇ ਕੇਂਦਰੀ ਹਲਕੇ ਦੇ ਟੈਂਡਰਾਂ 'ਚ ਲਗਾਏ ਬੇਨਿਯਮੀ ਦੇ ਦੋਸ਼, ਜਾਂਚ ਦੀ ਕੀਤੀ ਮੰਗ <br/>

ਸ੍ਰੀ ਰਾਮ ਚੌਕ 'ਚ ਰੋਸ ਜ਼ਾਹਿਰ ਕਰਦੇ ਹੋਏ ਰਜਿੰਦਰ ਬੇਰੀ, ਪਵਨ ਕੁਮਾਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਡਾ. ਜਸਲੀਨ ਸੇਠੀ, ਮਨਦੀਪ ਜੱਸਲ, ਮੰਗਾ ਸਿੰਘ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 02-01-2026
ਜਲੰਧਰ, 1 ਜਨਵਰੀ (ਸ਼ਿਵ)- ਸ੍ਰੀ ਰਾਮ ਚੌਕ ਵਿਚ ਕੇਂਦਰੀ ਹਲਕੇ ਦੇ ਕਾਂਗਰਸੀ ਕੌਂਸਲਰਾਂ ਦਾ ਇੱਕ ਇਕੱਠ ਕਰਕੇ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਤੇ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਨੇ ਕੇਂਦਰੀ ਹਲਕੇ ਦੇ ਟੈਂਡਰਾਂ 'ਚ ਬੇਨਿਯਮੀ ਹੋਣ ਦਾ ਦੋਸ਼ ਲਗਾਉਂਦੇ ਹੋਏ ਨਿਗਮ ਪ੍ਰਸ਼ਾਸਨ ਤੋਂ ਇਨ੍ਹਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਰਜਿੰਦਰ ਬੇਰੀ ਨੇ ਕਿਹਾ ਕਿ ਜਿਹੜੇ ਠੇਕੇਦਾਰਾਂ ਦੇ ਮੁਕਾਬਲੇ 'ਚ ਟੈਂਡਰ ਮਿਲਦੇ ਹਨ ਉਹ ਤਾਂ 35 ਫੀਸਦੀ 'ਤੇ ਮਿਲਦੇ ਹਨ ਤੇ ਚਹੇਤੇ ਠੇਕੇਦਾਰਾਂ ਨੂੰ 2 ਫੀਸਦੀ ਛੋਟ 'ਤੇ ਕੰਮ ਦਿੱਤੇ ਜਾ ਰਹੇ ਹਨ | ਸ੍ਰੀ ਰਾਮ ਚੌਕ ਵਿਚ ਕਾਂਗਰਸ ਦੇ ਕੌਂਸਲਰਾਂ ਦਾ ਇਕੱਠ ਕਰਕੇ ਟੈਂਡਰ ਪ੍ਰਕਿਰਿਆ 'ਤੇ ਰੋਸ ਜ਼ਾਹਿਰ ਕੀਤਾ ਗਿਆ | ਕਾਂਗਰਸ ਨੇ ਸ੍ਰੀ ਰਾਮ ਚੌਕ 'ਚ ਇਸ ਬਾਰੇ ਬੋਰਡ ਵੀ ਲਗਾਏ | ਇਸ ਮੌਕੇ ਪਵਨ ਕੁਮਾਰ, ਪਰਮਜੋਤ ਸਿੰਘ ਸ਼ੈਰੀ ਚੱਢਾ, ਡਾ. ਜਸਲੀਨ ਸੇਠੀ, ਮਨਦੀਪ ਜੱਸਲ, ਮਨੋਜ ਕੁਮਾਰ ਮਨੂੰ ਬੜਿੰਗ, ਮੰਗਾ ਸਿੰਘ ਮੁਧੜ, ਸੁਨੀਲ ਦਕੋਹਾ, ਜਗਜੀਤ ਜੀਤਾ, ਜਤਿੰਦਰ ਜੋਨੀ, ਸੁਨੀਲ ਸ਼ਰਮਾ, ਰਵੀ ਬੱਗਾ, ਵਿਕਰਮ ਸ਼ਰਮਾ, ਗੁਲਸ਼ਨ ਮਿੱਡਾ, ਰੋਹਨ ਚੱਢਾ, ਆਦੇਸ਼ ਮਾਗੋ, ਵਿਕੀ ਆਬਾਦ ਪੁਰਾ, ਆਲਮ, ਰਵਿੰਦਰ ਲਾਡੀ, ਸੁਧੀਰ ਘੁੱਗੀ, ਨੰਦ ਲਾਲ, ਪ੍ਰੇਮ ਨਾਥ ਦਕੋਹਾ, ਮੁਨੀਪਾ, ਲੱਕੀ, ਮੁਨੀਸ਼ ਪਾਹਵਾ ਮੌਜੂਦ ਸਨ |

ਪਿਛਲੀ ਖ਼ਬਰ 260 ਗ੍ਰਾਮ ਹੈਰੋਇਨ ਬਰਾਮਦ, ਇੱਕ ਲੜਕੀ ਸਮੇਤ ਤਿੰਨ ਗਿ੍ਫ਼ਤਾਰ <br/> ਅਗਲੀ ਖ਼ਬਰ ਨਵੇਂ ਸਾਲ 'ਤੇ ਕਈ ਘਰਾਂ 'ਚ ਗੂੰਜੀਆਂ ਕਿਲਕਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।