22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਯਮੁਨਾਨਗਰ, 21 ਨਵੰਬਰ (ਗੁਰਦਿਆਲ ਸਿੰਘ ਨਿਮਰ)- ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਮੁਨਾਨਗਰ ਦੀਆਂ ਸੰਗਤਾਂ ਨੇ ਪੇਪਰ ਮਿੱਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਸਜਾਏ ਮਹਾਨ ਤੇ ਵਿਸ਼ਾਲ ਨਗਰ ਕੀਰਤਨ ਵਿਚ ਵਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਤੇ ਸੜਕਾਂ ’ਤੇ ਖਾਲਸਮਈ ਜਾਹੋ ਜਲਾਲ ਦੇਖਣ ਨੂੰ ਨਜਰ ਆਇਆ। ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਪੇਪਰ ਮਿਲਜ਼ ਦੇ ਗੁਰੂ ਘਰ ਤੋਂ ਅੱਜ ਵੀ ਇਹ ਨਗਰ ਕੀਰਤਨ ਇਕ ਖੂਬਸੂਰਤ ਗੁਰੂ ਸਾਹਿਬ ਜੀ ਦੀ ਪਾਲਕੀ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਕਰਦਾ, ਨਗਰ ਕੀਰਤਨ ਦੇਰ ਰਾਤ ਨੂੰ ਪੇਪਰ ਮਿਲ ਪਹੁੰਚਿਆ ਅਤੇ ਨਗਰ ਕੀਰਤਨ ਦਾ ਸ਼ਹਿਰ ਦੀਆਂ ਸੰਗਤਾਂ ਵਲੋਂ ਥਾਂ-ਥਾਂ ਸਤਿਕਾਰ ਕੀਤਾ ਗਿਆ।

ਅਜੀਤ ਡੈਸਕ 22-11-2026
ਯਮੁਨਾਨਗਰ, 21 ਨਵੰਬਰ (ਗੁਰਦਿਆਲ ਸਿੰਘ ਨਿਮਰ)- ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਮੁਨਾਨਗਰ ਦੀਆਂ ਸੰਗਤਾਂ ਨੇ ਪੇਪਰ ਮਿੱਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਸਜਾਏ ਮਹਾਨ ਤੇ ਵਿਸ਼ਾਲ ਨਗਰ ਕੀਰਤਨ ਵਿਚ ਵਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਤੇ ਸੜਕਾਂ ’ਤੇ ਖਾਲਸਮਈ ਜਾਹੋ ਜਲਾਲ ਦੇਖਣ ਨੂੰ ਨਜਰ ਆਇਆ। ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਪੇਪਰ ਮਿਲਜ਼ ਦੇ ਗੁਰੂ ਘਰ ਤੋਂ ਅੱਜ ਵੀ ਇਹ ਨਗਰ ਕੀਰਤਨ ਇਕ ਖੂਬਸੂਰਤ ਗੁਰੂ ਸਾਹਿਬ ਜੀ ਦੀ ਪਾਲਕੀ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਕਰਦਾ, ਨਗਰ ਕੀਰਤਨ ਦੇਰ ਰਾਤ ਨੂੰ ਪੇਪਰ ਮਿਲ ਪਹੁੰਚਿਆ ਅਤੇ ਨਗਰ ਕੀਰਤਨ ਦਾ ਸ਼ਹਿਰ ਦੀਆਂ ਸੰਗਤਾਂ ਵਲੋਂ ਥਾਂ-ਥਾਂ ਸਤਿਕਾਰ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸ਼ਬਦੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ ਅਤੇ ਗਤਕਿਆਂ ਦੇ ਜਥਿਆ ਵਲੋਂ ਜੌਹਰ ਦਿਖਾਏ ਗਏ। ਗੁਰਦੁਆਰਾ ਮਾਡਲ ਕਾਲੋਨੀ ਵਲੋਂ ਸਾਰਿਆਂ ਜਥਿਆ ਨੂੰ ਗੁਰੂ ਘਰ ਵਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ’ਤੇ ਤਿੰਨ ਵਾਹਨਾਂ ਵਿਚ ਟੱਕਰ ਅਗਲੀ ਖ਼ਬਰ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।